logo

ਨਿਰੋਗ ਯੋਗ ਸੰਸਥਾ ਸ਼ਾਹਕੋਟ ਨੇ ਮਨਾਇਆ ਸੰਡੇ ਉਤਸਵ ਅਤੇ ਮਹਿਲਾ ਸ਼ਕਤੀ ਨੇ ਲਗਾਈ ਸੀਨੀਅਰ ਸਿਟੀਜਨ ਇੰਟਰਟੇਨਮੈਂਟ ਯੋਗਾ ਕਲਾਸ

ਨਿਰੋਗ ਯੋਗ ਸੰਸਥਾ ਸ਼ਾਹਕੋਟ ਨੇ ਮਨਾਇਆ ਸੰਡੇ ਉਤਸਵ ਅਤੇ ਮਹਿਲਾ ਸ਼ਕਤੀ ਨੇ ਲਗਾਈ ਸੀਨੀਅਰ ਸਿਟੀਜਨ ਇੰਟਰਟੇਨਮੈਂਟ ਯੋਗਾ ਕਲਾਸ
ਸ਼ਾਹਕੋਟ 02 ਜੁਲਾਈ (ਰਣਜੀਤ ਬਹਾਦੁਰ) : ਨਿਰੋਗ ਯੋਗ ਸੰਸਥਾ ਸ਼ਾਹਕੋਟ ਵੱਲੋ ਹਰੇਕ ਐਤਵਾਰ ਨੂੰ ਯਾਦਗਾਰ ਬਨਾਉਣ ਲਈ ਸਵੇਰੇ ਇੱਕ ਸਪੈਸ਼ਲ ਸੰਡੇ ਉਤਸਵ ਦੇ ਨਾਮ ਨਾਲ ਯੋਗਾ ਕਲਾਸ ਲਗਾਈ ਜਾਂਦੀ ਹੈ ਜਦਕਿ ਮਹੀਨੇ ਦੇ ਅਖੀਰਲੇ ਐਤਵਾਰ ਸ਼ਾਮ ਨੂੰ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋ ਲਗਾਈ ਜਾਂਦੀ ਸੀਨੀਅਰ ਸਿਟੀਜਨ ਇੰਟਰਟੇਨਮੈਂਟ ਯੋਗਾ ਕਲਾਸ ਵੀ ਯਾਦਗਾਰੀ ਰਹੀ।
ਸਵੇਰੇ ਯੋਗ ਗੁਰੁ ਡਾ.ਜਗਦੀਸ਼ ਗੋਇਲ ਅਤੇ ਯੋਗ ਟੀਚਰ ਮਹੇਸ਼ ਮਾਥੁਰ ਨੇ ਯੋਗਾ ਕਰਨ ਆਏ ਲੋਕਾਂ ਨੂੰ ਯੋਗ ਬਾਰੇ ਵਿਸਥਾਰ ਵਿੱਚ ਚਾਨਣਾਂ ਪਾਇਆ ਅਤੇ ਯੋਗ ਕਰਵਾਇਆ।ਉਨਾਂ ਦੱਸਿਆ ਕਿ ਯੋਗ ਕਰਨ ਨਾਲ ਜਿਥੇ ਸਿਹਤ ਹਮੇਸ਼ਾਂ ਤੰਦਰੁਸਤ ਰਹਿੰਦੀ ਹੈ ਉਥੇ ਬਹੁਤ ਸਾਰੀਆ ਬਿਮਾਰੀਆ ਦਾ ਖਾਤਮਾਂ ਵੀ ਹੁੰਦਾ ਹੈ,ਸਰੀਰ ਤਰੋਤਾਜਾ ਮਹਿਸੂਸ ਕਰਦਾ ਹੈ।ਦੁੱਧ ਦੇ ਲੰਗਰ ਦੀ ਸੇਵਾ ਡਾ.ਦੀਪਕ ਸ਼ਰਮਾਂ ਅਤੇ ਮਿਸਜ ਰਜੇਸ਼ ਗੋਲਡੀ ਸਡਾਨਾਂ ਦੇ ਜਨਮ ਦਿਨ ਦੀ ਖੂਸ਼ੀ ਵਿੱਚ ਦੋਹਾਂ ਵੱਲੋ ਕਰਵਾਈ ਗਈ।
ਇਸੇ ਤਰਾਂ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋ ਲਗਾਈ ਸ਼ਾਮ ਦੀ ਸਭਾ ਵਿੱਚ ਜਿਥੇ ਸੀਨੀਅਰ ਸਿਟੀਜਨ ਨੇ ਯੋਗ ਕਰਦਿਆ ਪੂਰਾ ਇੰਟਰਟੇਨਮੈਂਟ ਕੀਤਾ ਉਥੇ ਡਾ.ਜਗਦੀਸ਼ ਗੋਇਲ ਨੇ ਯੋਗ ਦੇ ਫਾਇਦਿਆ ਬਾਰੇ ਵੀ ਚਰਚਾ ਕੀਤੀ।
ਅੱਜ ਦੇ ਵੱਖ ਵੱਖ ਕੈਂਪਾਂ ਵਿੱਚ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਦੀ ਪ੍ਰਧਾਨ ਮੈਡਮ ਗੁਰਮੀਤ ਕੌਰ ਧਾਲੀਵਾਲ, ਸਕੱਤਰ ਸ਼ਮਿੰਦਰ ਕੌਰ,ਸ਼੍ਰੀਮਤੀ ਰੀਟਾ ਸੋਬਤੀ,ਵੀਨਾਂ ਮਹਿਤਾ, ਸੋਮਾਂ ਰਾਣੀ,ਪੂਜਾ ਸ਼ਰਮਾਂ, ਮੋਨਿਕਾ,ਨਿਰਮਲ ਕੌਰ, ਹਰਪਾਲ ਕੌਰ ਝੀਤਾ,ਸਰੋਜ ਰਾਣੀ ਗੁਪਤਾ,ਸੁਸ਼ੀਲਾ ਸ਼ਰਮਾਂ,ਮਨਜੀਤ ਕੌਰ, ਬਲਵੀਰ ਕੌਰ, ਗੁਰਵਿੰਦਰ ਕੌਰ, ਬੀਬੀ ਤੇਜ ਕੌਰ ਸਾਬਕਾ ਕੌਂਸਲਰ, ਅਮਰਜੀਤ ਕੌਰ, ਪਿੰਕੀ ਅਰੋੜਾ, ਰਜਵੰਤ ਕੌਰ, ਮਿਸ ਰਮਨ ਚੋਪੜਾ, ਨਵਜੋਤ, ਪ੍ਰਿਯੰਕਾ ਮਾਥੁਰ,ਹਰਮਨ, ਸ਼ੁੱਭ, ਸਰਪ੍ਰਸਤ ਰਤਨ ਸਿੰਘ ਰੱਖਰਾ,ਸਰਪ੍ਰਸਤ ਹਰਪਾਲ ਸਿੰਘ ਮੈਸਨ,ਸੰਸਥਾ ਦੇ ਪ੍ਰਧਾਨ ਦੀਪਕ ਸ਼ਰਮਾਂ, ਜਤਿੰਦਰ ਪਾਲ ਸਿੰਘ ਬੱਲਾ ਸਾਬਕਾ ਕੌਂਸਲਰ,ਪ੍ਰਿ.ਜਸਵੀਰ ਸਿੰਘ ਵਿਰਦੀ,ਡਾ.ਪਰਮਜੀਤ ਸਿੰਘ ਧੰਜੂ,ਸਤੀਸ਼ ਗੋਇਲ,ਹਰਭਜਨ ਸਿੰਘ ਗੋਲਰ, ਰਜੇਸ਼ ਗੋਲਡੀ, ਡਾ.ਦੀਪਕ ਸ਼ਰਮਾਂ, ਰਾਜ ਕੁਮਾਰ,ਸ਼ੈਂਟੀ ਚਾਵਲਾ, ਦਨੇਸ਼ ਵਡੈਹਰਾ,ਗੁਰਦੀਪ ਸਿੰਘ ਧੰਜੂ,ਮਾਸਟਰ ਹਰਭਜਨ ਸਿੰਘ,ਮਾਸਟਰ ਕਰਤਾਰ ਸਿੰਘ ਸਚਦੇਵਾ, ਮਿਲਾਪ ਪਠਾਣੀਆਂ, ਯੁਗੇਸ਼ ਚੋਪੜਾ, ਨਰਿੰਦਰ ਕੁਮਾਰ, ਹਰਜੀਤ ਸਿੰਘ ਝੀਤਾ, ਕਮਲ ਡੱਬ, ਅਤੇ ਗੋਲਡੀ ਆਦਿ ਤੋ ਇਲਾਵਾ ਹੋਰ ਬਹੁਤ ਸਾਰੇ ਦਰਜਾ ਬਦਰਜਾ ਸਾਥੀ ਹਾਜਰ ਸਨ।

0
9627 views