logo

ਡਾ.ਲਵਿਸ਼ ਗੁਪਤਾ ਦੇ ਮਾਤਾ-ਪਿਤਾ ਨੇ ਆਪਣੇ ਬੇਟੇ ਦਾ ਜਨਮ ਦਿਨ ਪੌਦਾ ਲਗਾ ਕੇ ਮਨਾਇਆ


ਫ਼ਰੀਦਕੋਟ(ਮਿਤੱਲ)ਫ਼ਰੀਦਕੋਟ ਦੇ ਪ੍ਰਸਿੱਧ ਕਾਰੋਬਾਰੀ ਅਰਵਿੰਦਰ ਗੁਪਤਾ-ਉਮਾ ਗੁਪਤਾ ਨੇ ਆਪਣੇ ਬੇਟੇ ਡਾ.ਲਵਿਸ਼ ਜਿੰਦਲ ਦਾ ਜਨਮ ਦਿਨ ਸੀਰ ਸੁਸਾਇਟੀ ਨਾਲ ਮਿਲ ਕੇ ਅਰਜਨ ਦਾ ਪੌਦਾ ਲਗਾ ਕੇ ਮਨਾਇਆ। ਇਸ ਮੌਕੇ ਸੀਰ ਸੁਸਾਇਟੀ ਦੇ ਆਗੂ ਸੰਦੀਪ ਅਰੋੜਾ, ਅਰਸ਼ਦੀਪ ਸਿੰਘ ਗਿੱਲ, ਵਿਕਾਸ ਅਰੋੜਾ, ਨੀਰਜ ਦੇਵਗਣ, ਅਰਜਨ ਸਿੰਘ ਬਰਾੜ, ਜਗਸੀਰ ਸਿੰਘ ਬਰਾੜ, ਪ੍ਰਦਮਣਪਾਲ ਸਿੰਘ,ਅਭਿਸ਼ੇਕ ਕੁਮਾਰ ਨੇ ਮਿਲ ਕੇ ਗੁਪਤਾ ਪ੍ਰੀਵਾਰ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਮੂਹ ਸ਼ਹਿਰ ਨਿਵਾਸੀ ਆਪਣੇ ਜਨਮ ਦਿਨ, ਵਿਆਹ ਦੀ ਵਰੇਗੰਢ ਅਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਫ਼ਜ਼ੂਲ ਖਰਚੀ ਬੰਦ ਕੇ ਘੱਟੋ-ਘੱਟ ਇੱਕ ਪੌਦਾ ਸੀਰ ਸੁਸਾਇਟੀ ਨਾਲ ਮਿਲ ਕੇ ਲਗਾਉਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦਿੱਤਾ ਜਾ ਸਕੇ।

16
3873 views