logo

ਦਸਮੇਸ਼ ਡੈਂਟਲ ਕਾਲਜ ਨੇ ਜੂਨ ਮਹੀਨੇ ’ਚ 10 ਦੰਦਾਂ ਦੇ ਚੈਕਅੱਪ ਮੁਫ਼ਤ ਕੈਂਪ ਲਗਾ ਕੇ 215 ਮਰੀਜ਼ਾਂ ਦੀ ਜਾਂਚ ਕੀਤੀ

ਫ਼ਰੀਦਕੋਟ, 29 ਜੂਨ (ਵਿਪਨ ਮਿਤੱਲ)-ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵੱਲੋਂ ਡਾਇਰੈਕਟਰ ਡਾ.ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਦੀ ਯੋਗ ਸਰਪ੍ਰਸਤੀ ਅਤੇ ਪਿ੍ਰੰਸੀਪਲ ਡਾ.ਐਸ.ਪੀ.ਐਸ.ਸੋਢੀ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਜ਼ਿਲਿਆਂ ਦੇ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਵਾਸਤੇ ਅਤੇ ਖਾਸ ਕਰਕੇ ਦੰਦਾਂ ਦੀ ਬੀਮਾਰੀਆਂ ਤੋਂ ਬਚਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਦੰਦਾਂ ਦੇ ਮੁਫ਼ਤ ਕੈਂਪ ਨਿਰੰਤਰ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਜੂਨ-2024 ਦੌਰਾਨ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਜੰਡਿਆਲਾ ਗਰਬੀ, ਬੀਹਲੇਵਾਲਾ, ਰਾਮੂਵਾਲਾ, ਘੁੱਦੂਵਾਲਾ, ਭਾਗ ਸਿੰਘ ਵਾਲਾ, ਡੋਹਕ, ਪੰਜਗਰਾਈ ਕਲਾਂ, ਟੀਚਰ ਕਾਲੋਨੀ ਫ਼ਰੀਦਕੋਟ, ਬਾਜ਼ੀਗਰ ਬਸਤੀ ਫ਼ਰੀਦਕੋਟ,ਜੰਡਵਾਲਾ ਵਿਖੇ ਦੰਦਾਂ ਦੇ ਮੁਫ਼ਤ ਕੈਂਪ ਲਗਾ ਕੇ ਦੰਦਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ.ਤਰਨਪ੍ਰੀਤ ਕੌਰ, ਡਾ.ਜਸਪ੍ਰੀਤ ਕੌਰ, ਡਾ.ਰਿਸ਼ਬ ਕਪੂਰ, ਡਾ.ਰਾਹੁਲ ਕਨਟੂਰ, ਡਾ.ਪ੍ਰਾਂਚੀ ਅਤੇ ਡਾ.ਗੁਰਚਰਨ ਨੇ ਜਿੱਥੇ ਦੰਦਾਂ ਦਾ ਇਲਾਜ ਕੀਤਾ, ਉੱਥੇ ਦੰਦਾਂ ਦੀ ਬੀਮਾਰੀਆਂ ਤੋਂ ਬਚਣ ਵਾਸਤੇ ਪਹੁੰਚੇ ਆਮ ਲੋਕਾਂ ਨੂੰ ਦੰਦਾਂ ਦੀ ਮਹੱਤਤਾ ਦੱਸਦਿਆਂ, ਦਿਨ ’ਚ ਦੋ ਬਾਰ ਬਰਸ਼ ਕਰਨ, ਦੰਦਾਂ ਨਾਲ ਕੋਈ ਤਿੱਖੀ-ਨੋਕੀਲੀ ਵਸਤੂ ਨਾਲ ਤੋੜਨ, ਦੰਦਾਂ ਦੀਆਂ ਖੋਡਾਂ ’ਚ ਕੋਈ ਚੀਜ਼ ਨਾ ਮਰਨ, ਦੰਦਾਂ ਦੀ ਸਮੇਂ-ਸਮੇਂ ਸਫ਼ਾਈ ਕਰਾਉਣ ਸਬੰਧੀ ਜਾਣਕਾਰੀ ਦਿੱਤੀ। ਇਨ੍ਹਾਂ ਮੌਕਿਆਂ ਤੇ ਪਹੁੰਚੇ ਲੋਕਾਂ ਨੇ ਕੈਂਪਾਂ ਦਾ ਭਰਪੂਰ ਲਾਭ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਡਾ.ਐਸ.ਪੀ.ਐਸ.ਸੋਢੀ ਨੇ ਦੱਸਿਆ ਕਿ ਇਹ ਕੈਂਪ ਨਿਰੰਤਰ ਲਗਾਏ ਜਾਣਗੇ। ਉਨ੍ਹਾਂ ਕਿਹਾ ਦੰਦਾਂ ਦੇ ਮੁਫ਼ਤ ਕੈਂਪ ਲਗਵਾਉਣ ਲਈ ਡੈਂਟਲ ਕਾਲਜ ਫ਼ਰੀਦਕੋਟ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ.ਪ੍ਰਲਾਦ ਗੁਪਤਾ ਵੀ ਹਾਜ਼ਰ ਸਨ।

18
6985 views