logo

ਬਾਵਾ ਦਿਆਲੂ ਮਹਾਂਰਾਜ ਜੀ ਦੇ ਸਲਾਨਾ ਭੰਡਾਰੇ ਤੇ ਸ਼ਰਧਾਲੂ ਹੋਏ ਨਤਮਸਤਕ ਕੋਈ ਲੁੱਟ ਲਓ ਨਸੀਬਾਂ ਵਾਲਿਓ, ਲੁੱਟ ਪੈ ਗਈ ਰਾਮ ਨਾਮ ਦੀ


ਤਲਵਾੜਾ 27 ਜੂਨ ( ਸ਼ਾਦੀ ਲਾਲ )

ਪੰਜਾਬ ਦੇ ਕੰਢੀ ਖੇਤਰ ਦੇ ਸ਼ਹਿਰ ਤਲਵਾੜਾ ਦੇ ਨਜ਼ਦੀਕ ਪਿੰਡ ਬਹਿਮਾਵਾ-ਬਹਿਕੀਤੋ 'ਚ ਮਹਾਂਰਾਜ ਬਾਵਾ ਦਿਆਲੂ ਜੀ ਦੇ ਪਵਿੱਤਰ ਤਪ ਅਸਥਾਨ ਤੇ 23 ਜੂਨ ਨੂੰ ਦੇਸ਼ ਵਿਦੇਸ਼ 'ਚ ਰਹਿੰਦੇ ਸ਼ਰਧਾਲੂਆਂ ਨੇ ਮਹਾਂਰਾਜ ਬਾਵਾ ਦਿਆਲੂ ਜੀ ਦੇ ਦਰਬਾਰ ਤੇ ਸਜਦਾ ਕਰਨ ਉਪਰੰਤ ਮਨ ਦੀਆਂ ਮੁਰਾਦਾਂ ਪੂਰੀਆਂ ਹੋਣ ਲਈ ਅਰਦਾਸ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਅਨੁਸਾਰ ਮਹਾਂਰਾਜਾ ਬਾਵਾ ਦਿਆਲੂ ਜੀ ਨੇ ਆਪਣੇ ਜੀਵਨ ਕਾਲ ਵਿੱਚ ਅਣਵੰਡੇ ਲਹਿੰਦੇ ਪੰਜਾਬ ਵਿੱਚ ਆਪਣੇ ਗੁਰੂ ਜੀ ਨਾਲ ਅਧਿਆਤਮਕ ਯਾਤਰਾ ਕੀਤੀ। ਅਪਣੇ ਗੁਰੂ ਜੀ ਤੋਂ ਰੁਹਾਨੀਅਤ ਗਿਆਨ ਪ੍ਰਾਪਤ ਕਰਨ ਉਪਰੰਤ ਕੁਝ ਸਮਾਂ ਬਾਵਾ ਦਿਆਲੂ ਜੀ ਨੇ ਕੰਢੀ ਖੇਤਰ ਦੇ ਵੱਖ ਵੱਖ ਇਲਾਕਿਆਂ 'ਚ ਭ੍ਰਮਣ ਕੀਤਾ। ਆਪਣੀ ਜ਼ਿੰਦਗੀ ਦੇ ਆਖਰੀ ਵਰ੍ਹੇ ਤਲਵਾੜਾ ਦੇ ਨਜ਼ਦੀਕ ਪਿੰਡ ਬਹਿਮਾਵਾ-ਬਹਿਕੀਤੋ ਵਿਚ ਇਕਾਂਤ ਸਥਾਨ ਤੇ ਘੋਰ ਤੱਪ ਕੀਤਾ। ਪ੍ਰਮਾਤਮਾ ਦੀ ਭਗਤੀ ਵਿਚ ਲੀਨ ਰਹਿਣ ਵਾਲੇ ਬਾਵਾ ਦਿਆਲੂ ਜੀ ਨੇ ਆਪਣੇ ਤਪ ਅਸਥਾਨ ਤੇ ਸੰਗਤਾਂ ਨੂੰ ਰੁਹਾਨੀਅਤ ਦੇ ਮਾਰਗ ਤੇ ਚੱਲਣ ਲਈ ਪ੍ਰਵਚਨ ਕਰਦੇ ਰਹੇ। ਉਨ੍ਹਾਂ ਦੇ ਦਰਬਾਰ ਤੇ ਜਿਹੜਾ ਵੀ ਭਗਤ ਸੱਚੇ ਮਨੋਂ ਫਰਿਆਦੀ ਬਣ ਕੇ ਆਉਦਾ ਉਸ ਦੀ ਫਰਿਆਦ ਪੂਰੀ ਹੋ ਜਾਂਦੀ। ਅਦੁੱਤੀ ਹਸਤੀ , ਨੂਰ -ਏ- ਇਲਾਹੀ ਦੇ ਮਾਲਕ ਅਤੇ ਫੱਕਰਾਂ ਦੀ ਮੌਜ 'ਚ ਪ੍ਰਮਾਤਮਾ ਦੀ ਭਗਤੀ ਵਿਚ ਲੀਨ ਵਾਲੇ ਬਾਵਾ ਦਿਆਲੂ ਜੀ ਡੇਰੇ ਤੇ ਆਈਆਂ ਸੰਗਤਾਂ ਨੂੰ ਰਮਜ਼ਾਂ ਨਾਲ਼ ਗੁੱਝੇ ਭੇਦ ਨੂੰ ਸਮਝਾਉਂਦੇ। 23 ਜੂਨ 1982 ਨੂੰ ਬਾਵਾ ਦਿਆਲੂ ਜੀ ਨੇ ਮਾਨਸ ਰੂਪੀ ਚੋਲਾ ਤਿਆਗ ਕੇ ਬ੍ਰਹਮ ਲੋਕ 'ਚ ਬਲੀਨ ਹੋ ਗਏ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਸਲਾਨਾ ਭੰਡਾਰਾ ਬਾਵਾ ਦਿਆਲੂ ਟਰੱਸਟ ਕਮੇਟੀ ਵਲੋਂ ਸਨਮਾਨ ਸਹਿਤ ਰਸਮਾਂ ਰੀਤਾਂ ਤੇ ਮਰਿਆਦਾ ਅਨੁਸਾਰ 22 ਜੂਨ ਦੀ ਰਾਤ ਨੂੰ ਸ਼ਰਧਾਲੂ ਭਜਨ ਕੀਰਤਨ ਅਤੇ 23 ਜੂਨ ਨੂੰ ਸਵੇਰੇ ਤੋਂ ਸ਼ਾਮ ਤੱਕ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਆਈ ਸੰਗਤ ਬਾਵਾ ਦਿਆਲੂ ਜੀ ਦੇ ਦਰਬਾਰ ਤੇ ਵਰਤਾਇਆ ਜਾਂਦਾ ਅਤੁੱਟ ਲੰਗਰ ਦਾ ਆਨੰਦ ਮਾਣਦੀ ਹੋਈ ਫੱਕਰਾਂ ਦੇ ਪਵਿੱਤਰ ਤਪ ਅਸਥਾਨ ਦਾ ਸ਼ਿੰਗਾਰ ਬਣਦੀ ਹੈ। ਦਰਬਾਰ ਦੇ ਬਾਹਰ ਥਾਂ ਥਾਂ ਤੇ ਕਈ ਭਾਂਤ ਦੀਆਂ ਦੁਕਾਨਾਂ, ਭੰਗੂੜੇ ਤੋਂ ਇਲਾਵਾ ਦਰਬਾਰ ਤੇ ਦਰਸ਼ਨਾਂ ਲਈ ਆਉਂਦੀ ਸੰਗਤ ਨੂੰ ਗਰਮੀ ਭਰੇ ਮੌਸਮ 'ਚ ਸ਼ਰਧਾਲੂਆਂ ਵਲੋਂ ਥਾਂ ਥਾਂ ਤੇ ਜਲ ਜੀਰਾ , ਨਿੰਬੂ ਪਾਣੀ ਅਤੇ ਠੰਢਾ ਜਲ ਛਬੀਲਾਂ ਦੀ ਸੇਵਾ ਨਿਭਾਈ ਜਾਂਦੀ ਹੈ।

ਫ਼ੋਟੋ 01

3
7924 views