logo

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 26 ਜੂਨ ਨੂੰ ਫਰੀਦਕੋਟ ਵਿਖੇ ਕੈਬਨਿਟ ਮੰਤਰੀ ਦੇ ਘਰ ਅੱਗੇ ਕਰਨਗੀਆਂ ਰੋਸ ਪ੍ਰਦਰਸ਼ਨ।

(ਮਾਮਲਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਕਰਵਾਉਣ ਦਾ)
ਤਲਵੰਡੀ ਸਾਬੋ, 23 ਜੂਨ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਜੋ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਵੀ ਕੌਮੀ ਪ੍ਰਧਾਨ ਹਨ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਆਂਗਣਵਾੜੀ ਵਰਕਰ ਵਜੋ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਦੀਆਂ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਖਤਮ ਕਰਨ ਤੋਂ ਬਾਅਦ ਸਮੁਚੇ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿੱਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਹੈ ਤੇ ਉਹ ਪੰਜਾਬ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਬਰ ਤਿਆਰ ਹਨ। ਯੂਨੀਅਨ ਦੀ ਬਲਾਕ ਪ੍ਰਧਾਨ ਸਤਵੰਤ ਕੌਰ ਤਲਵੰਡੀ ਸਾਬੋ ਨੇ ਦੱਸਿਆ ਕਿ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਦੇ ਫਰੀਦਕੋਟ ਸਥਿਤ ਘਰ ਦਾ ਘਿਰਾਓ 26 ਜੂਨ ਨੂੰ ਕੀਤਾ ਜਾਵੇਗਾ ਤੇ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਮੰਤਰੀ ਦਾ ਪਿੱਟ ਸਿਆਪਾ ਕਰਨਗੀਆਂ ਜਦੋਂ ਕਿ ਇਸ ਤੋਂ ਬਾਅਦ ਵਿਭਾਗ ਦੇ ਮੁੱਖ ਦਫਤਰ ਚੰਡੀਗੜ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵਿਭਾਗ ਦੇ ਇਸ ਗੈਰਵਾਜਬ ਕਦਮ ਨਾਲ ਪੰਜਾਬ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਤੇ ਲੱਖਾਂ ਔਰਤਾਂ ਬੇਚੈਨੀ ਅਤੇ ਗੁੱਸੇ ਦੇ ਆਲਮ ਵਿੱਚ ਹਨ। ਜਿੰਨਾ ਚਿਰ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਟਿਕ ਕੇ ਨਹੀਂ ਬੈਠਣਗੀਆਂ ਤੇ ਪੰਜਾਬ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੀਆਂ। ਇਸ ਮੌਕੇ ਵਰਕਰਾਂ ਅਤੇ ਹੈਲਪਰਾ ਆਗੂ ਮੌਜੂਦ ਸਨ।

12
7816 views
1 comment  
  • Ajit Nivrutti Chahane

    Aima media जन जन की आवाज Transfer News : बड़ा फेरबदल, आईपीएस समेत 21 अफसरों के तबादले, आदेश जारी, जानें किसे क्या सौंपी जिम्मेदारी? पंजाब सरकार ने एक बार फिर प्रशासनिक फेरबदल करते हुए एक आईपीएस और 20 डीएसपी रैंक के अधिकारियों को इधर से उधर किया है।Punjab IPS PPS Transfer : पंजाब में तबादलों का दौर लगातार जारी है। आईएएस के बाद अब पुलिस प्रशासन में बड़ा फेरबदल किया गया है। राज्य सरकार ने एक आईपीएस और 20 पीपीएस अधिकारियों के तबादले किए हैं। आईपीएस अधिकारी ऋषभ भोला को एएसपी एसडी नॉर्थ अमृतसर की कमान सौंपी गई है। वहीं 20 के करीब डीएसपी पद के अधिकारियों की अलग-अलग जगह तैनाती की गई है।इससे पहले भारतीय प्रशासनिक सेवा के 3 अफसरों डीके तिवारी, कमल किशोर यादव व वरुण रूजम को नई जिम्मेदारी सौंपी गई थी।पंजाब पीपीएस अफसर तबादले जतिंदर पाल सिंह: एससीपी एसडी वेस्ट लुधियाना गुर इकबाल सिंह : एसडी सिविल लाइन लुधियाना गुरदेव सिंह : डीएसपी 75वीं बटालियन पीएपी जालंधर गुरिंदर सिंह : डीएसपी एसडी मूनक सिकंदर सिंह : डीएसपी एसडी बुढलाडा मानसा बलविंदर सिंह : डीएसपी एसडी दसूहा होशियारपुर पलविंदर सिंह : डीएसपी एसडी चब्वेबाल होशियारपुर राजिंदर सिंह मिन्हास : डीएसपी एसडी दीनानगर गुरदासपुर रूपदीप कौर : एसीपी एसडी माडल टाउन जालंधर आतिश भाटिया : एसीपी एसडी नार्थ जालंधर सुखनिंदर सिंह : डीएसपी डिटेक्टिव होशियारपुर तेजिंदर सिंह : डीएसपी आपरेशन एंड सिक्योरिटी संगरूर पुष्पिंदर सिंह : डीएसपी हेडक्वार्टर मानसा इंद्रजीत सिंह : डीएसपी डिटेक्टिव लुधियाना ग्रामीण गुरिंदर पाल सिंह नागरा : डीएसपी डिटेक्टिव तरनतारन इंद्रजीत सिंह : डीएसपी डिटेक्टिव जालंधर ग्रामीण सिकंदर सिंह : डीएसपी नौवीं बटालियन पीएपी अमृतसर सुपिंदर कौर : एसीपी पीबीआइ, साइबर क्राइम अमृतसर जसविंदर सिंह : एसीपी पीबीआइ, क्राइम अगेस्ट वुमन अमृतसर दविंदर सिंह : डीएसपी आइटीसी पीएपी जालंधर