ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਪਿੰਡ ਨਮਾਦਾ ਦੀਆਂ ਔਰਤਾਂ ਵੱਲੋਂ ਗੁੱਡੀ ਫ਼ੂਕਣ ਦੀ ਪੁਰਾਣੀ ਰਸਮ ਅਦਾ ਕੀਤੀ
ਅੱਜ ਵੀ ਗੁੱਡੀ ਫ਼ੂਕਣ ਦੀ ਪੁਰਾਣੀ ਪਰੰਪਰਾ ਚਲਦੀ ਆ ਰਹੀ ਹੈ। ਜਦੋਂ ਗਰਮੀ ਦਾ ਪ੍ਰਕੋਪ ਹੱਦ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਪੁਰਾਣੇ ਸਮੇਂ ਤੋਂ ਗੁੱਡੀ ਫ਼ੂਕਣ ਦਾ ਰਿਵਾਜ ਚੱਲਦਾ ਆ ਰਿਹਾ ਹੈ ਅਤੇ ਇੰਦਰ ਦੇਵਤਾ ਨੂੰ ਖੁਸ਼ ਕਰਨ ਦਾ ਜਰਿਆ ਵੀ ਆਖਿਆ ਜਾਂਦਾ ਹੈ। ਹੁਣ ਇਹ ਰਿਵਾਜ ਦਿਨ ਪਰ ਦਿਨ ਤਕਨੀਕੀ ਯੁੱਗ ਕਾਰਨ ਅਲੋਪ ਹੁੰਦਾ ਜਾ ਰਿਹਾ ਹੈ। ਪਰ ਪਿੰਡ ਨਮਾਦਾ ਦੀਆਂ ਔਰਤਾਂ ਅਤੇ ਬੱਚਿਆਂ ਵੱਲੋਂ ਇਸ ਪਰੰਪਰਾ ਨੂੰ ਅੱਗੇ ਤੋਰਨ ਲਈ ਪਿੰਡ ਵਿੱਚੋਂ ਰਾਸ਼ਣ ਇਕੱਠਾ ਕਰਕੇ ਮਿੱਠੇ ਗੁਲਗਲੇ ਤਿਆਰ ਕੀਤੇ ਜਾਂਦੇ ਹਨ। ਅਤੇ ਗੁੱਡੀ ਫ਼ੂਕਣ ਤੋਂ ਵਾਧ ਇਸ ਨੂੰ ਬੱਚੇਆਂ ਵਿਚ ਵੰਡ ਦਿੱਤਾ ਜਾਂਦਾ ਹੈ। ਇਹਨਾਂ ਮੰਨਣਾ ਹੈ ਕਿ ਇਸ ਨਾਲ ਇੰਦਰ ਦੇਵਤਾ ਖੁਸ਼ ਹੋ ਜਾਂਦਾ ਹੈ ਇਸੇ ਖੁਸ਼ੀ ਵਿੱਚ ਮੀਂਹ ਪਾਉਂਦਾ ਹੈ।