logo

ਪਿੰਡ ਡੀਡਾ ਸਾਂਸੀਆ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰਕੇ ਚਲਾਇਆ ਗਿਆ ਸਰਚ ਆਪ੍ਰੇਸ਼ਨ



ਦੀਨਾਨਗਰ, 15 ਜੂਨ ਸੁਰਿੰਦਰ ਸਿੰਘ ਸੋਨੀ
ਦੀਨਾਨਗਰ ਨੇੜਲੇ ਪਿੰਡ ਡੀਡਾ ਸਾਂਸੀਆ ਵਿੱਚ ਤਿੰਨ ਨੌਜਵਾਨਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਤੋਂ ਬਾਅਦ ਐਸਐਸਪੀ ਹਰੀਸ਼ ਦਿਆਮਾ ਦੀ ਅਗਵਾਈ ਵਿੱਚ ਪਿੰਡ ਡੀਡਾ ਸਾਂਸੀਆ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ।

ਐਸਐਸਪੀ ਹਰੀਸ਼ ਦਾਇਮਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ , ਜਿਨ੍ਹਾਂ ਵਿੱਚ ਪ੍ਰਿੰਸ ਮਲਹੋਤਰਾ ਪੁੱਤਰ ਰਾਮਕ੍ਰਿਸ਼ਨ ਵਾਸੀ ਸਹੋਦਾ ਜ਼ਿਲ੍ਹਾ ਪਠਾਨਕੋਟ ਸ਼ਾਮਲ ਹੈ, ਜਦੋਂਕਿ ਦੂਜੇ ਦੋਵੇਂ ਮ੍ਰਿਤਕ ਰਾਕੇਸ਼ ਪੁੱਤਰ ਮੁਨਸ਼ੀ ਰਾਮ ਵਾਸੀ ਬਸੰਤਪੁਰ ਥਾਣਾ ਲਖਨਪੁਰ, ਸਚਿਨ ਪੁੱਤਰ ਹੇਮਰਾਜ ਵਾਸੀ ਲਖਨਪੁਰ, ਇਹ ਨੌਜਵਾਨ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ।
17 ਵਿਅਕਤੀਆਂ ਖ਼ਿਲਾਫ਼ ਧਾਰਾ 304, 120ਬੀ, 27/29 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਸਾਰੇ ਮੁਲਜ਼ਮ ਪਿੰਡ ਡੀਡਾ ਸਾਂਸੀਆ ਅਤੇ ਅਵਾਂਖਾ ਦੇ ਵਸਨੀਕ ਹਨ। ਇਨ੍ਹਾਂ ਮੁਲਜ਼ਮਾਂ ਵਿੱਚੋਂ ਪੰਜ ਮੁਲਜ਼ਮਾਂ ਗੁਲਸ਼ਨ ਉਰਫ਼ ਟੋਨੀ ਪੁੱਤਰ ਮਲਕੀਤ, ਦਰਸ਼ਨ ਪੁੱਤਰ ਹੇਮਰਾਜ, ਰੀਟਾ ਪਤਨੀ ਦਰਸ਼ਨ ਲਾਲ, ਸੰਤੋਸ਼ ਕੁਮਾਰੀ ਪਤਨੀ ਸੋਨੂੰ ਅਤੇ ਪੁਸ਼ਪਾ ਪਤਨੀ ਹਰਦੀਪ ਨਿਵਾਸੀ ਸਾਰੇ ਵਾਸੀ ਡੀਡਾ ਸਾਂਸੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਾੜਾਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। 2.5 ਕਰੋੜ ਰੁਪਏ ਜ਼ਬਤ ਕਰ ਲਏ ਗਏ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਨਸ਼ਿਆਂ ਦੀ ਜਾਇਦਾਦ ਇਕੱਠੀ ਕੀਤੀ ਹੈ, ਉਨ੍ਹਾਂ ਨੂੰ ਜ਼ਬਤ ਕਰ ਲਿਆ ਜਾਵੇਗਾ

ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਰਾ ਨਸ਼ੇ ਦਾ ਕਾਰੋਬਾਰ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ। ਪੁਲਿਸ ਨੂੰ ਪਹਿਲਾਂ ਤੋਂ ਹੀ ਪਤਾ ਹੈ ਕਿ ਕਿਹੜਾ ਬੰਦਾ ਨਸ਼ਾ ਵੇਚਦਾ ਹੈ ਪਰ ਪੁਲਿਸ ਇਹਨਾਂ ਕੋਲੋਂ ਪੈਸੇ ਖਾਣ ਦੀ ਮਾਰੀ ਨਸ਼ੇ ਦੇ ਕਾਰੋਵਾਰ ਨੂੰ ਵਧਾਉਣ ਵਿੱਚ ਹਿੱਸੇ ਪਾਉਂਦੀ ਆਈ ਹੈ। ਜਦੋਂ ਵੀ ਛਾਪੇਮਾਰੀ ਦੇ ਨਾਂ ਤੇ ਡਰਾਮਾ ਕੀਤਾ ਜਾਂਦਾ ਹੈ ਸਰਚ ਅਭਿਆਨ ਚਲਾਇਆ ਜਾਂਦਾ ਹੈ ਤਾਂ ਇਹਨਾਂ ਦੇ ਪੁਲਿਸ ਅਧਿਕਾਰੀਆਂ ਦੇ ਵਿੱਚੋਂ ਹੀ ਕੁਝ ਪੁਲਿਸ ਅਧਿਕਾਰੀ ਪਹਿਲਾਂ ਹੀ ਫੋਨ ਜਰੀਏ ਇਹਨਾਂ ਤਸਕਰਾਂ ਨੂੰ ਸੂਚਨਾ ਦੇ ਦਿੰਦੇ ਹਨ ਕਿ ਅੱਜ ਤੁਹਾਡੇ ਪਿੰਡ ਵਿੱਚ ਰੇਡ ਪੈਣ ਵਾਲੀ ਹੈ ਤਾਂ ਉਹ ਉੱਚ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਜੋ ਨਸ਼ਾ ਹੈ ਟਿਕਾਣੇ ਲਗਾ ਦਿੱਤਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਗਰ ਪੁਲਿਸ ਚਾਵੇ ਤਾਂ ਇਹ ਕਾਰੋਬਾਰ ਇਕ ਦਿਨ ਵੀ ਨਸ਼ਾ ਤਸਕਰ ਨਹੀਂ ਚਲਾ ਸਕਦੇ ਪਰੰਤੂ ਪੁਲਿਸ ਦੀ ਨੀਅਤ ਦੇ ਵਿੱਚ ਖੋਟ ਹੋਣ ਕਰਕੇ ਇਹ ਸਾਰਾ ਕਾਰੋਬਾਰ ਵੱਧ ਫੁੱਲ ਰਿਹਾ ਹੈ ਅਤੇ ਆਏ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਜਿਨਾਂ ਦਾ ਖਾਮਿਆਜਾ ਮਾਂ ਪਿਓ ਨੂੰ ਭੁਗਤਨਾ ਪੈ ਰਿਹਾ ਹੈ। ਉਹ ਮਾਂ ਪਿਓ ਪ੍ਰਸ਼ਾਸਨ ਤੋਂ ਪੁੱਛਦੇ ਹਨ ਕਿ ਇਹਦੇ ਵਿੱਚ ਸਾਡਾ ਕੀ ਦੋਸ਼ ਹੈ। ਨਿੱਤ ਦਿਨ ਸੈਂਕੜੇ ਨੋਜਵਾਨ ਇਹਨਾਂ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਭੇਟ ਚੜ ਚੜ ਰਹੇ ਹਨ।

ਫੋਟੋ ਕੈਪਸ਼ਨ
ਡੀਡਾ ਸਾਂਸੀਆ ਵਿੱਚ ਸਰਚ ਆਪਰੇਸ਼ਨ ਕਰਦੇ ਹੋਏ ਪੁਲੀਸ ਅਧਿਕਾਰੀ

9
8154 views