logo

ਤਿੰਨ ਦਿਨ ਪਹਿਲਾਂ ਹੀ ਹੈਰੋਇਨ ਦੇ ਕੇਸ ਵਿੱਚ ਫਿਰੋਜ਼ਪੁਰ ਦੇ ਥਾਣਾ ਸਿਟੀ ਦੀ ਪੁਲਿਸ ਜੇਲ ਵਿੱਚ ਛੱਡ ਕੇ ਆਈ ਸੀ ਪਰ ਹੁਣ ਉਸ ਦੀ ਮੌਤ ਦਾ ਸਮਾਚਾਰ ਹੀ ਬਾਹਰ ਆਇਆ

ਫਿਰੋਜ਼ਪੁਰ ਜੇਲ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਤਿੰਨ ਦਿਨ ਪਹਿਲਾਂ ਹੀ ਹੈਰੋਇਨ ਦੇ ਕੇਸ ਵਿੱਚ ਫਿਰੋਜ਼ਪੁਰ ਦੇ ਥਾਣਾ ਸਿਟੀ ਦੀ ਪੁਲਿਸ ਜੇਲ ਵਿੱਚ ਛੱਡ ਕੇ ਆਈ ਸੀ ਪਰ ਹੁਣ ਉਸ ਦੀ ਮੌਤ ਦਾ ਸਮਾਚਾਰ ਹੀ ਬਾਹਰ ਆਇਆ ਹੈ। ਪਰਿਵਾਰ ਦੇ ਮੁਤਾਬਿਕ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਇੱਕ ਕਾਸੋ ਉਪਰੇਸ਼ਨ ਚਲਾਇਆ ਗਿਆ ਸੀ ਜੋ ਕਿ ਉਹਨਾਂ ਦੀ ਬਸਤੀ ਭੱਟੀਆਂ ਵਿੱਚ ਵੀ ਕਾਸੋ ਆਪਰੇਸ਼ਨ ਚਲਾਇਆ ਗਿਆ ਸੀ ਇਸ ਦੌਰਾਨ ਪੁਲਿਸ ਉਹਨਾਂ ਦੇ ਘਰੇ ਵੀ ਚੈਕਿੰਗ ਕਰਨ ਆਈ ਸੀ ਉਸ ਸਮੇਂ ਸੁਨੀਲ ਆਪਣੇ ਘਰ ਮੌਜੂਦ ਨਹੀਂ ਸੀ ਤਾਂ ਪੁਲਿਸ ਉਸਦੀ ਪਤਨੀ ਨੂੰ ਕੁੱਟਮਾਰ ਕਰਕੇ ਆਪਣੇ ਨਾਲ ਚੱਕ ਕੇ ਲੈ ਗਈ ਅਤੇ ਦਬਾਅ ਪਾਉਣ ਲੱਗੀ ਕੀ ਸੁਨੀਲ ਉਰਫ ਸੋਨੂ ਨੂੰ ਪੇਸ਼ ਕੀਤਾ ਜਾਵੇ ਪੁਲਿਸ ਵੱਲੋਂ ਪੈਸੇ ਲੈ ਕੇ ਸੋਨੂ ਦੀ ਪਤਨੀ ਨੂੰ ਤਾਂ ਛੱਡ ਦਿੱਤਾ ਗਿਆ ਪਰ ਸੋਨੂ ਤੇ 20 ਗ੍ਰਾਮ ਹੈਰੋਇਨ ਦਾ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਪਰਿਵਾਰ ਮੁਤਾਬਕ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਜੇਲ ਵਿੱਚ ਤਿੰਨ ਦਿਨ ਬਾਅਦ ਅੱਜ ਉਹਨਾਂ ਨੂੰ ਫੋਨ ਆਇਆ ਕਿ ਸੋਨੂ ਦੀ ਹਾਲਤ ਨਾਜੁਕ ਹੈ ਤੇ ਸਿਵਲ ਹਸਪਤਾਲ ਪਹੁੰਚਣ ਜਦੋਂ ਸਿਵਲ ਹਸਪਤਾਲ ਪਹੁੰਚੇ ਤਾਂ ਉਥੇ ਸੋਨੂ ਦੀ ਲਾਸ਼ ਪਈ ਸੀ ਪਰਿਵਾਰ ਨੇ ਆਰੋਪ ਲਗਾਇਆ ਹੈ ਕੀ ਪੁਲਿਸ ਨੇ ਸੋਨੂ ਨਾਲ ਇਨੀ ਕੁੱਟਮਾਰ ਕੀਤੀ ਗਈ ਆਖਿਰਕਾਰ ਉਸਨੇ ਦਮ ਤੋੜ ਦਿੱਤਾ ਪਰਿਵਾਰ ਵੱਲੋਂ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

56
13568 views