logo

ਸ੍ਰੀ ਅੰਮ੍ਰਿਤਸਰ ਸਾਹਿਬ ਤੋ ਕਾਂਗਰਸੀ ਆਗੂ ਗੁਰਜੀਤ ਸਿੰਘ ਔਜ਼ਲਾ ਤੀਜੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ।

ਬੀਤੇ ਕੁਝ ਦਿਨ ਪਹਿਲਾਂ ਹੋਈਆ ਲੋਕ ਸਭਾ ਚੋਣਾ ਦੇ ਕੱਲ ਨਤੀਜੇ ਆਉਣ ਤੇ ਸਾਫ਼ ਹੋਇਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋ ਕਾਂਗਰਸੀ ਆਗੂ ਗੁਰਜੀਤ ਸਿੰਘ ਔਜ਼ਲਾ ਭਾਰੀ ਬਹੁਮਤ ਨਾਲ ਜਿੱਤ ਗਏ। ਗੁਰਜੀਤ ਸਿੰਘ ਔਜ਼ਲਾ ਨੇ ਗੱਲਬਾਤ ਕਰਦਿਆ ਕਿਹਾ ਕੇ ਉਹ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਜਤਨਸ਼ੀਲ ਰਹਿਣਗੇ ਤੇ ਉਹ ਹਮੇਸ਼ਾ ਆਪਣੇ ਵੋਟਰਾ ਤੇ ਸਮਰਥਕਾ ਦੇ ਰਿਣੀ ਰਹਿਣਗੇ ਜਿੰਨਾ ਦੀ ਬਦੌਲਤ ਤੀਜੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਹਨ।ਉਹਨਾਂ ਨੇ ਆਪਣੇ ਵਿਰੋਧੀ ਖ਼ਾਸਕਰ ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਹੋਈ ਹਾਰ ਤੇ ਕਿਹਾ ਕੇ ਇਸ ਨੇ ਸਾਬਿਤ ਕੀਤਾ ਹੈ ਕੇ ਲੋਕ ਧਰਮ ਦੀ ਰਾਜਨੀਤੀ ਤੋ ਉੱਪਰ ਉਠ ਚੁੱਕੇ ਹਨ ਤੇ ਉਹ ਕੀਤੇ ਗਏ ਕੰਮਾ ਨੂੰ ਵੋਟਾਂ ਦਾ ਆਧਾਰ ਬਣਾਉਂਦੇ ਹਨ। ਇਸ ਸਮੇ ਹਾਜ਼ਰ ਸੁਖਜਿੰਦਰ ਸਿੰਘ ਸੁਖ ਔਜ਼ਲਾ, ਹਰਪਨ ਔਜ਼ਲਾ, ਭਗਵੰਤ ਪਾਲ ਸਿੰਘ ਸੱਚਰ, ਨਵਜੋਤ ਸਿੰਘ ਸੋਨਾ ਪ੍ਰਧਾਨ, ਪਵਨ ਕੁਮਾਰ ਅਤੇ ਸਮੂਹ ਕਾਂਗਰਸੀ ਲੀਡਰਸ਼ਿਪ ਹਾਜ਼ਿਰ ਸੀ।

9
9148 views