ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਕਰਨ ਸਿੰਘ ਡੀ ਟੀ ਓ ਵੱਲੋਂ ਸਰਕਲ ਬੇਲਾ ਦੇ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ
ਕੁਲਵਿੰਦਰ ਸਿੰਘ ਰਸੂਲਪੁਰ ਦੀ ਵਿਸ਼ੇਸ਼ ਰਿਪੋਰਟ
ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਬੇਲਾ ਸਰਕਲ ਦੇ ਵੱਖ-ਵੱਖ ਪਿੰਡਾਂ ਸੁਰਤਾਪੁਰ, ਚੌਦਾਂ ਖੁਰਦ, ਭੈਣੀ, ਚੌਤਾਂ ਕਲਾਂ, ਮਾਹਲਾਂ, ਝੱਲੀਆਂ ਖੁਰਦ, ਮਨਸੁਹਾਂ ਖੁਰਦ, ਮਨਸੁਹਾਂ ਕਲਾਂ, ਛੋਟਾ ਸੁਰਤਾਪੁਰ, ਕਮਾਲਪੁਰ, ਖੇੜੀ ਸਲਾਬਤਪੁਰ, ਭੋਜੇ ਮਾਜਰਾ, ਜਗਤਪੁਰ ਅਤੇ ਭਲਿਆਣ ਵਿਖੇ 01 ਜੂਨ, 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਮੁੱਖ ਸੇਵਾਦਾਰ ਸ੍ਰ. ਕਰਨ ਸਿੰਘ DTO ਦੀ ਪ੍ਰਧਾਨਗੀ ਹੇਠ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜੀ ਦੇ ਹੱਕ ਵਿੱਚ ਸ੍ਰ. ਸਿਮਰਨਜੀਤ ਸਿੰਘ ਚੰਦੂਮਾਜਰਾ ਜੀ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ।
ਇਨ੍ਹਾਂ ਮੀਟਿੰਗਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ, ਆਗੂ ਸਹਿਬਾਨ ਅਤੇ ਵਰਕਰਾਂ ਵੱਲੋਂ ਆਪਣਾ-ਆਪਣਾ ਯੋਗਦਾਨ ਪਾ ਕੇ ਮੀਟਿੰਗਾਂ ਨੂੰ ਕਾਮਯਾਬ ਬਣਾਇਆ ਵਰਨਯੋਗ ਹੈ ਕਿ ਇਨ੍ਹਾਂ ਮੀਟਿੰਗਾਂ ਵਿੱਚ ਲੋਕਾਂ ਵੱਲੋਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿੱਥੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਪ੍ਰਣ ਲਿਆ ਗਿਆ ਉੱਥੇ ਅਕਾਲੀ ਦਲ ਵੱਲੋਂ ਕੀਤੇ ਕੰਮਾਂ ਨੂੰ ਵੀ ਯਾਦ ਕੀਤਾ ਗਿਆ
https://www.facebook.com/share/v/cj3uetChReg9UjZh/?mibextid=oFDknk