10 ਗ੍ਰਾਮ ਚਿੱਟੇ ਸਮੇਤ ਕਾਬੂ
ਬਠਿੰਡਾ (ਵਿਮਲ) ਥਾਣਾ ਨਹੀਆਂ ਵਾਲਾ ਦੇ ਅਧੀਨ ਪੈਂਦੇ ਚੌਂਕੀ ਗੋਨਿਆਣਾ ਦੀ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ 10 ਗ੍ਰਾਮ ਚਿੱਟੇ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਧਰਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਪਿੰਡ ਗੋਨਿਆਣਾ ਕਲਾਂ ਵਿਖੇ ਗਸਤ ਕੀਤੇ ਜਾ ਰਹੇ ਸੀ ਤਾਂ ਮੋੜ ਤੇ ਇੱਕ ਵਿਅਕਤੀ ਸ਼ੱਕੀ ਹਾਲਾਤ ਦੇ ਵਿੱਚ ਖੜਾ ਸੀ ਜਿਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 10 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ ਜਿਸ ਦੇ ਖਿਲਾਫ ਮੁਕਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਲਖਬੀਰ ਸਿੰਘ ਲੱਖਾ ਪੁੱਤਰ ਸੁਖਦੇਵ ਸਿੰਘ ਬਾਸੀ ਗੁਨਿਆਣਾ ਕਲਾਂ ਤੇ ਪਹਿਲਾਂ ਵੀ ਛੇ ਮੁਕਦਮੇ ਦਰਜ ਹਨ!