logo

ਵਿਸ਼ਵ ਟੀਕਾਕਰਣ ਹਫ਼ਤੇ ਤਹਿਤ ਬਲਾਕ ਪੀ ਐਚ ਸੀ ਕੱਸੋਆਣਾ ਵਿੱਚ ਲਗਾਏ ਗਏ ਸਪੈਸ਼ਲ ਟੀਕਾਕਰਣ ਕੈਂਪ : ਡਾ.ਬਲਕਾਰ ਸਿੰਘ

👉 ਬੱਚਿਆਂ ਅਤੇ ਗਰਭਵਤੀ ਔਰਤਾਂ
ਦਾ ਟੀਕਾਕਰਣ ਜਰੂਰੀ : ਡਾ ਬਲਕਾਰ ਸਿੰਘ

ਮੱਲਾਂ ਵਾਲਾ : 25 ਅਪ੍ਰੈਲ -( ਤਿਲਕ ਸਿੰਘ ਰਾਏ )-ਮਾਣਯੋਗ ਸਿਵਲ ਸਰਜਨ ਫਿਰੋਜ਼ਪੁਰ ਡਾ.ਮੀਨਾਕਸ਼ੀ ਢੀਂਗਰਾ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਪੀ ਐਚ ਸੀ ਕੱਸੋਆਣਾ ਵਿੱਚ ਵਿਸ਼ਵ ਟੀਕਾਕਰਣ ਹਫ਼ਤੇ ਤਹਿਤ ਸਪੈਸ਼ਲ ਟੀਕਾਕਰਣ ਸੈਸ਼ਨ ਦੀ ਕੈਂਪ ਲਗਾਏ ਗਏ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ ਬਲਕਾਰ ਸਿੰਘ ਨੇ ਦੱਸਿਆ ਕਿ ਬੱਚਿਆਂ ਅਤੇ ਗਰਭਵਤੀ ਅੌਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵਲੋਂ ਸਪੈਸ਼ਲ ਕੈੰਪਾਂ ਰਾਹੀ 24 ਅਪ੍ਰੇੈਲ ਤੋਂ 30 ਅਪ੍ਰੈਲ ਤੱਕ ਵਿਸ਼ਵ ਟੀਕਾਕਰਣ ਹਫ਼ਤਾ ਮਨਾਇਆ ਜਾ ਰਿਹਾ ਹੈ।
ਸਪੈਸ਼ਲ ਟੀਕਾਕਰਣ ਕੈੰਪ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਪੂਰੇ ਬਲਾਕ ਦੇ ਏਰੀਆ ਵਿਸੇਸ਼ ਤੌਰ ਤੇ ਸਲੱਮ ਏਰੀਆ,ਝੁੱਗੀਆਂ-ਝੋਪੜੀਆਂ,ਭੱਠੇ ਆਦਿ ਹਾਈ ਰਿਸਕ ਏਰੀਆ ਕਵਰ ਕੀਤੇ ਜਾ ਰਹੇ ਹਨ।ਇਸ ਤਹਿਤ ਜਨਮ ਤੋਂ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਅਤੇ ਗਰਭਵਤੀ ਅੌਰਤਾਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਲਾਭਪਾਤਰੀ ਟੀਕਾਕਰਣ ਤੋੰ ਵਾਂਝਾ ਨਾ ਰਹੇ।
ਸਿਹਤ ਵਿਭਾਗ ਵੱਲੋਂ ਟੀਕਾਕਰਣ ਮੁਫਤ ਕੀਤਾ ਜਾਂਦਾ ਹੈ। ਇਹ ਬੱਚਿਆਂ ਨੂੰ ਕਈ ਮਾਰੂ ਰੋਗ ਜਿਵੇਂ ਟੀ.ਬੀ., ਕਾਲਾ ਪੀਲੀਆ, ਦਿਮਾਗੀ ਬੁਖ਼ਾਰ, ਗਲਘੋਟੂ, ਕਾਲੀ ਖੰਘ, ਨਿਮੋਨੀਆ, ਦਸਤ ਰੋਗ, ਖਸਰਾ- ਰੁਬੇਲਾ ਅਤੇ ਟੈਟਨਸ ਤੋਂ ਬਚਾਉਂਦਾ ਹੈ।
ਇਸ ਦੋਰਾਨ ਵਿਕਰਮਜੀਤ ਸਿੰਘ ਬਲਾਕ ਐਜੁਕੇਟਰ ਨੇ ਦੱਸਿਆ ਕਿ ਬਲਾਕ ਵਿੱਚ ਪੈਂਦੇ ਭੱਠਿਆ ਰਟੋਲ ਬੇਟ,ਲੋਂਗੋਦੇਵਾ,ਬਹਿਕ ਗੁੱਜਰਾਂ,ਠੱਠਾ ਕਿਸ਼ਨ ਸਿੰਘ , ਮੱਲੋ ਕੇ ਅਤੇ ਹੋਰ ਹਾਈ ਰਿਸਕ ਏਰੀਆ ਵਿੱਚ ਸਪੈਸ਼ਲ ਟੀਕਾਕਰਨ ਕੈਂਪ ਲਗਾਏ ਗਏ।ਉਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਟੀਕਾਕਰਣ ਸਹੀ ਸਮੇਂ ਤੇ ਸਡਿਊਲ ਮੁਤਾਬਕ ਜਰੂਰ ਕਰਵਾਓ ਤਾਂ ਜੋ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ ।
ਇਸ ਮੌਕੇ ਡਾ ਕਰਨਬੀਰ ਸਿੰਘ ਨੋਡਲ ਅਫਸਰ ਟੀਕਾਕਰਨ ਵੱਲੋੰ ਟੀਕਾਕਰਨ ਕੈਂਪਾ ਦੀ ਸੁਪਰਵੀਜਨ ਕੀਤੀ ਗਈ ।

0
0 views