logo

ਲੋਕ ਗਾਇਕ ਹੰਸ ਰਾਜ ਹੰਸ ਦੇ ਹੱਕ ਵਿੱਚ ਆਏ ਸੀਨੀਅਰ ਦਲਿਤ ਲੀਡਰ

ਲੋਕ ਗਾਇਕ ਹੰਸ ਰਾਜ ਹੰਸ ਦੇ ਹੱਕ ਵਿੱਚ ਆਏ ਸੀਨੀਅਰ ਦਲਿਤ ਲੀਡਰ

ਜਗ੍ਹਾ - ਜਗ੍ਹਾ ਵਿਰੋਧ ਕਰਨ ਵਾਲਿਆਂ ਦੀ ਕੀਤੀ ਸਖ਼ਤ ਨਿਖੇਧੀ

ਭਾਜਪਾ ਦੇ ਹੋਰ ਉਮੀਦਵਾਰਾ ਦਾ ਕਿਓ ਨਹੀ ਹੋ ਰਿਹਾ ਵਿਰੋਧ: ਸ਼੍ਰੀ ਦਰਸ਼ਨ ਸਿੰਘ ਕਾਂਗੜਾ

ਸੰਗਰੂਰ 25 ਅਪ੍ਰੈਲ (ਹਰਚੇਤ ਸਿੰਘ ਭੁੱਲਰ) ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਸੁਫੀ ਲੋਕ ਗਾਇਕ ਸ਼੍ਰੀ ਹੰਸ ਰਾਜ ਹੰਸ ਦੇ ਲਗਾਤਾਰ ਹੋ ਰਹੇ ਵਿਰੋਧ ਦੇ ਚੱਲਦਿਆਂ ਵੱਖ ਵੱਖ ਦਲਿਤ ਜਥੇਬੰਦੀਆਂ ਦੇ ਆਗੂ ਹੰਸ ਰਾਜ ਹੰਸ ਦੇ ਪੱਖ ਵਿੱਚ ਖੜੇ ਹੋ ਗਏ ਹਨ ਜਿਸ ਸਬੰਧੀ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਵੀ ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਲੋਕਾਂ ਦੀ ਕੜੇ ਸ਼ਬਦਾਂ ਵਿੱਚ ਜ਼ੋਰਦਾਰ ਨਿੰਦਾ ਕੀਤੀ ਗਈ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਵੱਲੋਂ ਹੁਣ ਤੱਕ ਕਰੀਬ 10 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ ਹੋਰ ਕਿਸੇ ਵੀ ਉਮੀਦਵਾਰ ਦਾ ਵਿਰੋਧ ਕਿਉਂ ਨਹੀਂ ਕੀਤਾ ਜਾ ਰਿਹਾ ਸਿਰਫ਼ ਤੇ ਸਿਰਫ਼ ਹੰਸ ਰਾਜ ਹੰਸ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ। ਕਿਉਂ ਕਿ ਉਹ ਇੱਕ ਦਲਿਤ ਹੈ ਅਤੇ ਵਾਲਮੀਕਿ ਸਮਾਜ ਨਾਲ ਸੰਬੰਧਿਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਇਹ ਲੋਕ ਜਾਤੀਵਾਦ ਨੂੰ ਬੜਾਵਾ ਦੇ ਰਹੇ ਹਨ ਸ਼੍ਰੀ ਦਰਸ਼ਨ ਕਾਂਗੜਾ ਨੇ ਇਹ ਵੀ ਕਿਹਾ ਕਿ ਭਾਜਪਾ ਦੇਸ਼ ਹਿਤੇਸੀ ਪਾਰਟੀ ਨਹੀਂ ਹੈ ਪਰੰਤੂ ਵਿਰੋਧ ਜਤਾਉਣ ਦਾ ਇਹ ਸਹੀ ਤਰੀਕਾ ਨਹੀਂ ਹੈ ਉਨ੍ਹਾਂ ਕਿਹਾ ਕਿ ਭਾਜਪਾ ਦਾ ਵਿਰੋਧ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾ ਕੇ ਕਰਨਾ ਚਾਹੀਦਾ ਹੈ। ਸਿਰਫ਼ ਵਾਲਮੀਕਿ ਸਮਾਜ ਦੇ ਆਗੂਆਂ ਨੂੰ ਹੀ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਇਸ ਨਾਲ ਜਾਤੀਵਾਦ ਦੀਆਂ ਦਿਵਾਰਾਂ ਮਜ਼ਬੂਤ ਹੁੰਦੀਆਂ ਹਨ ਅਤੇ ਆਪਸੀ ਭਾਈਚਾਰਕ ਸਾਂਝਾਂ ਕਮਜ਼ੋਰ ਹੁੰਦੀਆਂ ਹਨ ਦਲਿਤ ਆਗੂ ਨੇ ਕਿਹਾ ਕਿ ਸਿਰਫ਼ ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਹਨ ਇਹ ਕੋਈ ਸ਼ਰਾਰਤੀ ਅਨਸਰ ਹਨ ਜ਼ੋ ਚੋਣਾਂ ਦੀ ਆੜ੍ਹ ਚ ਸੂਬੇ ਦਾ ਮਾਹੋਲ ਖਰਾਬ ਕਰਨਾ ਚਾਹੁੰਦੇ ਹਨ ਅਤੇ ਭਾਈਚਾਰਕ ਸਾਂਝ ਨੂੰ ਵੀ ਖਰਾਬ ਕਰ ਰਹੇ ਹਨ ਇਹਨਾਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਇਨ੍ਹਾਂ ਨੂੰ ਬੇਨਕਾਬ ਕੀਤਾ ਜਾਵੇ ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨਾਲ ਹੋਰ ਵੀ ਆਗੂ ਹਾਜ਼ਰ ਸਨ।

9
1472 views