logo

ਬੇਗੋਵਾਲ ਸਕੂਲ ਦੇ ਵਿਦਿਆਰਥੀਆਂ ਦਾ ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਕਰਵਾਏ ਬਾਲ ਕਵੀ ਦਰਬਾਰ ਵਿੱਚ ਮੱਲਾਂ ਮਾਰਨ ਤੇ ਹੋਇਆ ਸਨਮਾਨ

ਗਗਨਦੀਪ ਸਿੰਘ 25 ਅਪ੍ਰੈਲ: ਕਲਮਾਂ ਦੇ ਵਾਰ ਸਾਹਿਤਿਕ ਮੰਚ ਵੱਲੋਂ ਬਾਲ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸਦੇ ਵਿੱਚ ਪੰਜਾਬ ਦੇ ਵੱਖ - ਵੱਖ ਜਿਲਿਆਂ ਦੇ ਬੱਚਿਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ l ਮੁਕਾਬਲੇ ਵਿੱਚ ਵੱਖ- ਵੱਖ ਜਿਲਿਆਂ ਤੋਂ 21ਬਾਲ ਕਵੀਆਂ ਨੇ ਹਿੱਸਾ ਲਿਆ ਅਤੇ ਆਪਣੀ-ਆਪਣੀ ਪੇਸ਼ਕਾਰੀ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਦਿਖਾਈ ।ਮੁਕਾਬਲੇ ਵਿੱਚ ਸਹਿਜਪ੍ਰੀਤ ਸਿੰਘ ਸਰਕਾਰੀ ਮਿਡਲ ਸਮਾਰਟ ਸਕੂਲ ਬੇਗੋਵਾਲ ਨੇ ਪਹਿਲ ਸਥਾਨ ਪ੍ਰਾਪਤ ਕੀਤਾ l ਇਸਦੇ ਨਾਲ-ਨਾਲ ਸਕੂਲ ਦੀ ਵਿਦਿਆਰਥਣ ਸਗਨਪ੍ਰੀਤ ਕੌਰ ਨੇ ਚੌਬਾ ਤੇ ਹਰਸਪ੍ਰੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਸਕੂਲ ਸਮਾਗਮ ਦੌਰਾਨ ਬੱਚਿਆਂ ਨੂੰ ਮਾਣ ਮੱਤੀ ਪ੍ਰਾਪਤ ਕਰਨ ਤੇ ਸਕੂਲ ਮੁੱਖ ਅਧਿਆਪਕ ਅਵਤਾਰ ਸਿੰਘ ਬਾਲੇਵਾਲ ਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕ ਬਾਲੇਵਾਲ ਵੱਲੋਂ ਬੱਚਿਆਂ ਦੇ ਬੱਚਿਆਂ ਦੇ ਮਾਪਿਆਂ, ਅਧਿਆਪਕਾਂ ਨੂੰ ਬੱਚਿਆਂ ਨੂੰ ਸਾਹਿਤ ਦੇ ਨਾਲ਼ ਜੋੜਨ ਦੇ ਲਈ ਅਪੀਲ ਕੀਤੀ l ਬਾਲੇਵਾਲ ਵੱਲੋਂ ਸਰਪ੍ਰਸਤ ਕਲਮਾਂ ਦੇ ਵਾਰ ਸਾਹਿਤਕ ਮੰਚ ਸਰਪ੍ਰਸਤ ਜੱਸੀ ਧਰੌੜ ਸਾਹਨੇਵਾਲ,ਰਿਟਾਇਰਡ ਪਿ੍ੰਸੀਪਲ ਹਰਜਿੰਦਰ ਕੌਰ ਸੱਧਰ, ਕੁਲਦੀਪ ਸਿੰਘ ਦੀਪ ਸਾਦਿਕ ਪਬਲੀਕੇਸ਼ਨ (ਸੰਪਾਦਕ ਬਾਲ ਉਡਾਣ ਸਾਹਿਤਕ ਮੰਚ) , ਰਣਬੀਰ ਪਿ੍ੰਸ (ਲੇਖਕ ਤੋਪਿਆਂ ਵਾਲੀ ਕਮੀਜ਼) ,ਕੁਲਜੀਤ ਕੌਰ ਪਟਿਆਲਾ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਕੁਲਜੀਤ। ਕੌਰ ਪਟਿਆਲਾ, ਸੁਰੇਸ਼ ਜੈਨ ਲੈਕਚਰਾਰ ਜੀ ਦਾ ਨਿਵੇਕਲੇ ਉਪਰਾਲੇ ਕਰਨ ਤੇ ਧੰਨਵਾਦ ਕੀਤਾ ਜੋ ਬੱਚਿਆਂ ਅੰਦਰ ਸਾਹਿਤਕ ਚਿਣਗ ਪੈਦਾ ਕਰ ਰਹੇ ਹਨ।
ਇਸ ਮੌਕੇ ਸਕੂਲ ਅਧਿਆਪਕਾ ਮੈਡਮ ਹਰਜਿੰਦਰ ਕੌਰ ਅੰਗਰੇਜ਼ੀ ਮਿਸਟ੍ਰੈਸ ਨੇ ਕਿਹਾ ਕਿ ਸਾਹਿਤਕ ਗਤੀਵਿਧੀਆਂ ਵੀ ਵਿਦਿਆਰਥੀ ਜੀਵਨ ਦਾ ਅਨਮੋਲ ਹਿੱਸਾ ਮੈਡਮ ਗਰਿਮਾ ਸਾਇੰਸ ਮਿਸਟ੍ਰੈਸ ਤੇ ਮੈਡਮ ਨਸਰੀਨਾ ਉਚੇਚੇ ਤੌਰ ਤੇ ਹਾਜ਼ਰ ਸਨ।

9
1540 views