ਪਰਵਾਸੀ ਮਜ਼ਦੂਰਾਂ ਦੇ ਪਿੰਡਾਂ ਵਿੱਚ ਬਣਾਏ ਜਾ ਰਹੇ ਆਧਾਰ ਕਾਰਡ ਅਤੇ ਵੋਟਰ ਕਾਰਡਾਂ ਦੀ ਜਾਂਚ ਕਰਾਏ ਚੋਣ ਕਮਿਸ਼ਨ : ਸ਼ਰਮਾ
ਸੋਸ਼ਲ ਮੀਡੀਆ ਕਾਰਕੁੰਨ ਐਮ ਪੀ ਸ਼ਰਮਾ ਨੇ ਲੋਕ ਸਭਾ ਚੋਣ ਨੂੰ ਮੁੱਖ ਰੱਖਦੇ ਹੋਏ ਬਿਆਨ ਜਾਰੀ ਕੀਤਾ ਕਿ ਪਰਵਾਸੀ ਮਜ਼ਦੂਰ ਵੀ ਸਾਡੇ ਆਪਣੇ ਹੀ ਹਨ ਪਰ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਪਿੰਡਾਂ ਵਿੱਚ ਉਹਨਾਂ ਦੇ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਾਏ ਜਾ ਰਹੇ ਹਨ ਤਾਂ ਕਿ ਸਿਆਸੀ ਲਾਹਾ ਲਿਆ ਜਾ ਸਕੇ ਜੋ ਕਿ ਕਾਨੂੰਨੀ ਤੌਰ ਤੇ ਗ਼ਲਤ ਹੈ ਪ੍ਰੰਤੂ ਇਹ ਕੋਈ ਨਹੀਂ ਸੋਚਦਾ ਕਿ ਇਹ ਪੰਜਾਬੀਆਂ ਦੀ ਆਉਣ ਵਾਲੀ ਪੀੜੀ ਲਈ ਗਲੇ ਦੀ ਹੱਡੀ ਬਣੇਗਾ। ਸ਼ਰਮਾ ਨੇ ਕਿਹਾ ਕਿ ਹਿਮਾਚਲ ਅਤੇ ਹਰਿਆਣਾ ਸੂਬੇ ਦਾ ਕਾਨੂੰਨ ਹੈ ਕਿ ਕੋਈ ਵੀ ਪਰਵਾਸੀ ਮਜ਼ਦੂਰ ਉਥੇ ਆਧਾਰ ਕਾਰਡ ਜਾਂ ਵੋਟਰ ਕਾਰਡ ਤਾਂ ਕੀ ਜਮੀਨ ਦਾ ਇੱਕ ਮਰਲਾ ਵੀ ਨਹੀਂ ਖਰੀਦ ਸਕਦਾ ਪਰ ਪੰਜਾਬ ਵਿੱਚ ਤਾਂ ਉਲਟ ਹੋ ਰਿਹਾ ਹੈ ਜੋ ਕੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸ਼ਰਮਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਮਸਲੇ ਵੱਲ ਪਹਿਲ ਦੇ ਅਧਾਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਸਾਡੀਆਂ ਨਸਲਾਂ ਅਤੇ ਫਸਲਾਂ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਇਸ ਸਾਈ ਬਿੱਟੂ ਸ਼ਾਹ ਜੀ, ਮੁਖਤਿਆਰ ਸਿੰਘ ਅਤੇ ਇਮਰਾਨ ਸ਼ਾਹ ਆਦਿ ਹਾਜ਼ਰ ਸਨ।