logo

ਵਿਆਹ ਸਮਾਗਮਾਂ ਵਿਚੋਂ ਕੈਮਰਿਆਂ ਦੇ ਲੈਂਸ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ

ਮੁਬਾਰਿਕਪੁਰ ਰਾਮਗੜ੍ਹ ਰੋਡ ਤੇ ਸਥਿਤ ਪਿੰਡ ਕਕਰਾਲੀ ਵਿਖੇ ਬਣੇ ਮੈਰਿਜ ਪੈਲੇਸ ਵਿੱਚ ਚੱਲ ਰਹੇ ਵਿਆਹ ਸਮਾਗਮ ਵਿਚੋਂ ਕੈਮਰਿਆਂ ਦੇ ਲੈਂਸ ਚੋਰੀ ਕਰਨ ਦੇ ਦੋਸ਼ ਹੇਠ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਗੋਰਵ ਸ਼ਰਮਾ ਨੇ ਦੱਸਿਆ ਕਿ ਪੁਲਿਸ ਦਮਨਪ੍ਰੀਤ ਸਿੰਘ ਵਾਸੀ ਯਮੁਨਾਨਗਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ 14 ਫਰਵਰੀ ਨੂੰ ਮੁਬਾਰਿਕਪੁਰ ਰਾਮਗੜ੍ਹ ਤੇ ਸਥਿਤ ਪਿੰਡ ਕਕਰਾਲੀ ਵਿਖੇ ਮੌਜੂਦ ਗਰੇਡ ਉਰੀਅੰਟ ਮੈਰਿਜ ਪੈਲੇਸ ਵਿੱਚ ਫੋਟੋ ਗ੍ਰਾਫਰ ਦਾ ਕੰਮ ਕਰ ਰਿਹਾ ਸੀ। ਉਸ ਨੇ ਉਥੇ ਆਪਣੇ ਕੈਮਰਿਆਂ ਦੇ ਲੈਂਸ ਲਗਾਏ ਹੋਏ ਸੀ। ਜ਼ੋ ਕਿ ਕੁਝ ਸਮੇਂ ਬਾਅਦ ਉਥੋਂ ਚੋਰੀ ਹੋ ਗਏ। ਜਿਸ ਦੀ ਸ਼ਿਕਾਇਤ ਉਸ ਨੇ ਮੁਬਾਰਿਕਪੁਰ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਦੀ ਪੁਲਿਸ ਨੇ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅੱਜ ਵੀ ਇੱਕ ਵਿਆਹ ਸਮਾਗਮ ਵਿੱਚ ਸ਼ੱਕੀ ਵਿਅਕਤੀ ਮੈਰਿਜ ਪੈਲੇਸ ਦੇ ਬਾਹਰ ਖੜਾ ਹੈ। ਪੁਲਿਸ ਨੇ ਉਸ ਨੂੰ ਮੈਰਿਜ ਪੈਲੇਸ ਦੇ ਬਾਹਰ ਤੋਂ ਕਾਬੂ ਕਰ ਲਿਆ। ਜਦੋਂ ਉਸ ਨਾਲ ਪੁਲਿਸ ਨੇ ਗਹਿਰਾਈ ਨਾਲ ਪੁਛਗਿੱਛ ਕੀਤੀ ਤਾਂ ਉਸ ਦੇ ਕਬਜ਼ੇ ਵਿਚੋਂ ਚੋਰੀ ਕੀਤੇ ਕੈਮਰਿਆਂ ਦੇ ਤਿੰਨ ਲੈਂਸ ਬਰਾਮਦ ਹੋਏ। ਪੁਲਿਸ ਨੇ ਦੋਸ਼ੀ ਖਿਲਾਫ ਧਾਰਾ 379, 411 ਆਈਪੀਸੀ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਿਸ ਦੀ ਪਹਿਚਾਣ ਸਲੀਮ ਅਹਿਮਦ ਪੁੱਤਰ ਨੂਰ ਮੁਹੰਮਦ ਵਾਸੀ ਸੈਕਟਰ 45 ਬੂੜੈਲ ਚੰਡੀਗੜ੍ਹ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੋਸ਼ੀ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਨਿਆਂਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ।


ਕੈਪਸਨ :- ਪੁਲਿਸ ਵੱਲੋਂ ਕਾਬੂ ਕੀਤੇ ਚੋਰ ਦੀ ਤਸਵੀਰ।

0
0 views