logo

ਸੜਕ ਕਿਨਾਰੇ ਖੜਾ ਟਰੱਕ ਅਣਪਛਾਤੇ ਚੋਰਾਂ ਨੇ ਕੀਤਾ ਚੋਰੀ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ

ਡੇਰਾਬੱਸੀ ਫਲਾਈਓਵਰ ਦੇ ਨੇੜੇ ਸਥਿਤ ਪੈਟਰੋਲ ਪੰਪ ਤੋਂ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰੱਕ ਮਾਲਕ ਵੱਲੋਂ ਇਸ ਦੀ ਸੂਚਨਾ ਡੇਰਾਬੱਸੀ ਪੁਲਿਸ ਨੂੰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਮਹੁੰਮਦ ਮੁਰਸਲੀਨ ਪੁੱਤਰ ਕਯੂਸ ਵਾਸੀ ਗੁਲਾਮ ਔਲੀਆ ਗੰਗੋਹ ਨਕੂੜ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਨੇ ਦੱਸਿਆ ਕਿ 17 ਮਾਰਚ ਨੂੰ ਉਸ ਦਾ ਡਰਾਇਵਰ ਜਾਵੇਦ ਇਕਬਾਲ ਡੇਰਾਬੱਸੀ ਦੇ ਫਲਾਈਓਵਰ ਦੇ ਥੱਲੇ ਸਥਿਤ ਪੈਟਰੋਲ ਪੰਪ ਨਜ਼ਦੀਕ ਰਾਤ 12 ਵਜੇ ਟਰੱਕ ਖੜਾ ਕਰਕੇ ਖਾਣਾ ਖਾਣ ਲਈ ਚਲਾ ਗਿਆ ਸੀ। ਜਦੋਂ ਉਹ ਡੇਢ ਵਜੇ ਵਾਪਸ ਆਇਆ ਤਾਂ ਉਸ ਜਗ੍ਹਾ ਤੋਂ ਉਸ ਦਾ ਟਰੱਕ ਗ਼ਾਇਬ ਸੀ। ਜਿਸ ਵਿੱਚ ਜੀਪੀਆਰਐੱਸ ਲੱਗਿਆ ਹੋਇਆ ਸੀ। ਜਦੋਂ ਉਸ ਨੇ ਆਪਣੇ ਟਰੱਕ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਜੀਪੀਆਰਐੱਸ ਦੀ ਅੰਤਿਮ ਲੋਕੇਸ਼ਨ ਬਨੂੰੜ ਵਿਖੇ ਦੇਖੀ ਗਈ। ਉਸ ਤੋਂ ਬਾਅਦ ਜੀਪੀਆਰਐੱਸ ਸੀਸਟਮ ਬੰਦ ਹੋ ਗਿਆ। ਉਸ ਤੋਂ ਬਾਅਦ ਉਸ ਨੇ ਆਪਣੇ ਟਰੱਕ ਦੀ ਕਾਫੀ ਭਾਲ ਕੀਤੀ ਪਰ ਕੁੱਝ ਵੀ ਪਤਾ ਨਹੀਂ ਲੱਗਿਆ। ਜਿਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਡੇਰਾਬੱਸੀ ਪੁਲਿਸ ਨੂੰ ਦਿੱਤੀ ਹੈ।

1
5 views