ਆਜ ਭਾਰਤੀ ਜਨਤਾ ਪਾਰਟੀ ਮੋਰਿੰਡਾ ਮੰਡਲ ਦੀ ਬੈਠਕ ਹੋਈ
ਅੱਜ ਭਾਜਪਾ ਮੋਰਿੰਡਾ ਮੰਡਲ ਦੀ ਇੱਕ ਵਿਸ਼ੇਸ਼ ਬੈਠਕ ਮੋਰਿੰਡਾ ਮੰਡਲ ਪ੍ਰਧਾਨ ਰਜੇਸ਼ ਭਾਟੀਆ ਜੀ ਦੀ ਪ੍ਰਧਾਨਗੀ ਵਿੱਚ ਹੋਈ ਇਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਸਰਦਾਰ ਦਰਸ਼ਨ ਸਿੰਘ ਸ਼ਿਵਜੋਤ ਅਤੇ ਵਿਧਾਨ ਸਭਾ ਵਿਸਥਾਰਕ ਪ੍ਰੇਮ ਵਰਮਾ ਜੀ ਅਤੇ ਜਿਲਾ ਮਹਿਲਾ ਮੋਰਚਾ ਪ੍ਰਧਾਨ ਮੋਨਿਕਾ ਕੱਕੜ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਬੈਠਕ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਪਾਰਟੀ ਦੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਗਈ ਰਜੇਸ਼ ਭਾਟੀਆ ਜੀ 'ਲਾਬਾਰਥੀ ਸੰਪਰਕ ਅਭਿਆਨ' ਦੀ ਚਰਚਾ ਕਰਦੇ ਹੋਏ ਇਹ ਸੰਪਰਕ ਅਭਿਆਨ ਦੀ ਪੂਰੀ ਜਾਣਕਾਰੀ ਦਿੱਤੀ ਤੇ ਕਿਹਾ ਜਨਤਾ ਦਾ ਉਤਸਾਹ ਦੇਖਦੇ ਹੋਏ ਇਸ ਬਾਰ ਭਾਜਪਾ ਸਰਕਾਰ 400 ਤੋਂ ਪਾਰ ਦਾ ਟੀਚਾ ਪੂਰਾ ਕਰੇਗੀ ਤੇ ਮੁੜ ਭਾਜਪਾ ਦੀ ਸਰਕਾਰ ਬਣੇਗੀ ਉਹਨਾਂ ਵੱਲੋਂ ਆਏ ਹੋਏ ਪਾਰਟੀ ਵਰਕਰਾਂ ਦਾ ਵਿਸ਼ੇਸ਼ ਰੂਪ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਮੀਤ ਪ੍ਰਧਾਨ ਰਜਨੀਸ਼ ਖੰਨਾ, ਸ਼ਿਵ ਕੁਮਾਰ ਭਾਟੀਆ, ਜਨਰਲ ਸਕੱਤਰ ਆਸ਼ੀਸ਼ ਖੰਨਾ, ਨੇਤਰ ਸਿੰਘ ਰਾਣਾ, ਸਕੱਤਰ ਦੀਪਕ ਭਾਟੀਆ, ਅਮਿਤ ਥੋਰ, ਮਨੋਰਟੀ ਸੈਲ ਪ੍ਰਧਾਨ ਜਰਨੈਲ ਸਿੰਘ , ਮਹਿਲਾ ਮੋਰਚਾ ਪ੍ਰਧਾਨ ਮੀਨੂ ਸ਼ਰਮਾ, ਯੁਵਾ ਮੋਰਚਾ ਪ੍ਰਧਾਨ ਗੁਰਪ੍ਰੀਤ ਸਿੰਘ, ਸ਼ਕਤੀ ਕੇਂਦਰ ਇੰਚਾਰਜ ਰੰਮੀ ਕੱਕੜ, ਦਵਿੰਦਰ ਸ਼ਰਮਾਂ ਆਦਿ ਪਾਰਟੀ ਵਰਕਰ ਸ਼ਾਮਿਲ ਸਨ