Sanmaan Kiya Gya
ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਰਜਿਃ ਦੇ ਮੈਨੇਜਿੰਗ ਟ੍ਰਸਟੀ ਡਾਂ ਐਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਜਨ ਸੇਵਾ ਸੁਸਾਇਟੀ ਫਾਰ ਆਈ ਐਂਡ ਏਡਜ ਅਵੇਅਰਨੈਸ ਰਜਿਃ ਵੱਲੋਂ ਪਿੰਡ ਕਕਰਾਲਾ ਵਿਖੇ ਅੱਖਾਂ ‘ਚ ਲੈਂਜ ਪਾਉਣ ਅਤੇ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ, ਇਸ ਮੌਕੇ ਤੇ ਧਾਰਮਿਕ ਅਤੇ ਸਮਾਜਿਕ ਖੇਤਰ ‘ਚ ਚੰਗੀਆਂ ਸੇਵਾਵਾਂ ਦੇਣ ਲਈ ਚਰਨ ਸਿੰਘ ਗੁਪਤਾ ਐਮ.ਡੀ. ਮਲਕੀਤ ਐਗਰੋ ਟੈਕ ਪ੍ਰਾਈ. ਲਿਮ. ਨਾਭਾ ਦਾ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਮੇਜਰ ਸਿੰਘ, ਪ੍ਰਧਾਨ ਭਗਵਾਨ ਸਿੰਘ, ਜਨਰਲ ਸੈਕਟਰੀ ਧੀਰ ਸਿੰਘ, ਸੁਰਿੰਦਰ ਕੁਮਾਰ ਸ਼ਰਮਾ ਚੇਅਰਮੈਨ ਨਗਰ ਸੁਧਾਰ ਟ੍ਰਸਟ, ਡਾ ਆਈ.ਡੀ. ਗੋਇਲ ਵੀ ਹਾਜ਼ਰ ਸਨ.