logo

ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ’ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ

ਚੰਡੀਗੜ੍ਹ, 30 ਜਨਵਰੀ 2024: ਚੰਡੀਗੜ੍ਹ ਦੇ ਸੈਕਟਰ-53 ਦੀ ਫਰਨੀਚਰ ਮਾਰਕੀਟ (furniture market) ’ਚ ਭਿਆਨਕ ਅੱਗ ਲੱਗ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ‘ਚ ਲੱਗੀਆਂ ਹੋਈਆਂ ਹਨ | ਭਿਆਨਕ ਅੱਗ ਲੱਗਣ ਤੋਂ ਬਾਅਦ ਕੁਝ ਦੁਕਾਨਦਾਰ ਆਪਣਾ ਸਮਾਨ ਬਚਾਉਣ ਲਈ ਲੱਗੇ ਹੋਏ ਹਨ।

50
1923 views