ਪੰਜਾਬ ਵਿੱਚ ਪੈਟਰੋਲ ਡੀਜਲ ਮਿਲਣਾ ਹੋਇਆ ਬੰਦ l
ਸਤਿ ਸ਼੍ਰੀ ਅਕਾਲ ਜੀ l ਇੱਕ ਬਾਰ ਫਿਰ ਦੇਸ਼ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਦੱਸਣ ਯੋਗ ਹੈ ਕਿ ਜੋ ਭਾਰਤ ਸਰਕਾਰ ਵਲੋਂ ਚਾਲਕਾਂ (ਡਰਾਈਵਰਾਂ )ਪ੍ਰਤੀ ਕਾਨੂੰਨ ਲਿਆਂਦਾ ਜਾ ਰਿਹਾ ਕੇ ਜੇਕਰ ਕੋਈ ਸੜਕ ਦੁਰਘਟਨਾ ਵਾਪਰਦੀ ਹੈ ਤਾਂ ਸਖ਼ਤ ਸਜ਼ਾ ਦੇ ਰੂਪ ਵਿੱਚ ਚਾਲਕ (ਡਰਾਈਵਰ ) ਨੂੰ 7ਸਾਲ ਦੀ ਸਜ਼ਾ ਅਤੇ 10ਲੱਖ ਦਾ ਜ਼ੁਰਮਾਨਾ ਕੀਤਾ ਜਾਵੇਗਾ l ਜਿਸ ਕਰਕੇ ਚਾਲਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਰੋਸ ਵਜੋਂ ਪੂਰੇ ਭਾਰਤ ਵਿੱਚ ਥਾਂ ਥਾਂ ਤੇ ਚੱਕਾ ਜਾਮ ਕੀਤਾ ਜਾ ਰਿਹਾ ਹੈ l ਇਸਦਾ ਅਸਰ ਪੰਜਾਬ ਹਿਮਾਚਲ ਵਿੱਚ ਦੇਖਣ ਨੂੰ ਮਿਲਿਆ ਹੈ l ਕਿਉਂਕਿ ਕੇ ਲੋਕ ਪੈਟਰੋਲ ਡੀਜ਼ਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੋ ਰਹੇ ਹਨ l ਅਤੇ ਅੱਜ ਤੋਂ ਲੋਕ ਲੇਨ ਵਿੱਚ ਲੱਗਕੇ ਪੈਟਰੋਲ ਡੀਜ਼ਲ ਲੈਂਦੇ ਦੇਖੇ ਗਏ ਅਤੇ ਬਹੁਤ ਥਾਂਵਾ ਤੇ ਪੰਪਾਂ ਤੇ ਤੇਲ ਨਹੀਂ ਮਿਲ ਰਿਹਾ l ਦੂਜੇ ਪਾਸੇ ਲੋਕਾਂ ਵਲੋਂ ਜਰੂਰੀ ਖਾਣ ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਖਦਸ਼ਾ ਜਤਾਇਆ ਜਾ ਰਿਹਾ ਹੈ l ਕਿਉਂਕਿ ਜਦੋਂ ਵੀ ਗੱਡੀਆਂ ਮੋਟਰਾਂ ਦੀ ਹੜਤਾਲ ਹੋਈ ਉਦੋਂ ਉਦੋਂ ਮਹਿੰਗਾਈ ਵਿੱਚ ਵੀ ਵਾਧਾ ਹੋਇਆ ਹੈ l ਇੱਕ ਵਾਰ ਫਿਰ ਲੋਕਾਂ ਦੀਆਂ ਜ੍ਹੇਬਾਂ ਤੇ ਡਾਕਾ ਪੈਣ ਜਾ ਰਿਹਾ ਹੈ l