logo

ਸਕੂਲੀ ਬੱਚਿਆਂ ਨੂੰ ਕਿਸ਼ੋਰ ਅਵਸਥਾ ਦੌਰਾਨ ਸਿਹਤ ਸਬੰਧੀ ਜਾਣਕਾਰੀ ਦਿੱਤੀ

ਰੂਪਨਗਰ, 1 ਦਸੰਬਰ: ਸਿਵਲ ਹਸਪਤਾਲ ਰੂਪਨਗਰ ਦੀ ਡੀ-ਐਡਿਕਸ਼ਨ ਅਤੇ ਓਟ ਕਲੀਨਿਕ ਦੀ ਕੌਂਸਲਰ ਪ੍ਰਭਜੋਤ ਕੌਰ, ਜਸਜੀਤ ਕੌਰ ਵਲੋਂ ਖਾਲਸਾ ਸਕੂਲ ਰੂਪਨਗਰ ਦੇ ਬੱਚਿਆਂ ਨੂੰ ਕਿਸ਼ੋਰ ਅਵਸਥਾ ਦੀਆਂ ਸਵੱਸਥ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਕਿਸ਼ੋਰ ਅਵਸਥਾ 10 ਤੋਂ 19 ਸਾਲ ਬਾਲ ਅਵਸਥਾ ਤੇ ਬਾਲਪਣ ਦੇ ਵਿਚਕਾਰ ਬਹੁਤ ਹੀ ਨਾਜ਼ੁਕ ਅਵਸਥਾ ਹੈ, ਇਸ ਅਵਸਥਾ ਵਿੱਚ ਸਰੀਰਕ ਮਨੋਵਿਗਿਆਨਕ ਅਤੇ ਵਿਵਹਾਰ ਸੰਬੰਧੀ ਬਦਲਾਵ ਤੇਜ਼ੀ ਨਾਲ ਆਉਂਦੇ ਹਨ। ਇਹ ਅਵਸਥਾ ਸਿੱਖਣ ਅਤੇ ਆਪਣੇ ਨਜ਼ਰੀਏ ਵਿਵਹਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਹੀ ਰੂਪ ਦੇਣ ਦਾ ਹੈ। ਇਹ ਅਵਸਥਾ ਵਿੱਚ ਅਗਰ ਕਿਸ਼ੋਰ ਕਿਸ਼ੋਰੀਆ ਨੂੰ ਸਹੀ ਸਮੇਂ ਗਿਆਨ ਨਾ ਦਿੱਤਾ ਜਾਵੇ ਤਾਂ ਉਹ ਭਟਕ ਜਾਂਦੇ ਹਨ ਕਈ ਸਮੱਸਿਆਵਾਂ ਉਤਪੰਨ ਹੋ ਜਾਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਅਵਸਥਾ ਦੌਰਾਨ ਬਹੁਤ ਸਾਰੇ ਬਦਲਾਅ ਆਉਂਦੇ ਹਨ ਜਿਵੇਂ ਕਿ ਸਰੀਰਿਕ ਅਵਸਥਾ ਲੰਬਾਈ ਅਤੇ ਭਾਰ ਵਧਣਾ, ਚਮੜੀ ਤੇ ਖਾਸ ਤੌਰ ਤੇ ਕਿੱਲ ਆਦਿ ਆਉਣਾ ਲੜਕੀਆਂ ਵਿੱਚ ਮਹਾਂਮਾਰੀ ਦਾ ਸ਼ੁਰੂ ਹੋਣਾ, ਲੜਕਿਆਂ ਵਿੱਚ ਆਵਾਜ਼ ਦਾ ਭਾਰੀਪਣ ਹੋਣਾ ਦਾੜ੍ਹੀ ਮੁੱਛਾਂ ਆਉਣੀਆਂ ਮਾਸਪੇਸ਼ੀਆਂ ਦਾ ਵਾਧਾ ਹੋਣਾ, ਮਾਨਸਿਕ ਸਮਾਜਿਕ ਤੇ ਭਾਵਨਾਤਮਕ ਬਦਲਾਅ ਜਿਵੇਂ ਕਿ ਮਿੱਤਰਾਂ ਨਾਲ ਵਧੇਰੇ ਸਮਾਂ ਬਿਤਾਉਣਾ ਘਰ ਤੋਂ ਦੂਰ ਰਹਿਣਾ, ਨਵੇਂ ਨਵੇਂ ਸ਼ੌਂਕ ਪੈਦਾ ਹੋਣਾ ਕਈ ਗੱਲਾਂ ਵਿੱਚ ਮਾਤਾ ਪਿਤਾ ਨਾਲ ਤਕਰਾਰ ਸੁਭਾਅ ਵਿੱਚ ਚਿੜਚਿੜਾਪਨ ਪੈਦਾ ਹੋਣਾ, ਦਿਖ ਲਈ ਚਿੰਤਕ ਜਨਕ ਹੋਣਾ ਆਪਣੇ ਸਰੀਰ ਨੂੰ ਸੁੰਦਰ ਬਣਾਉਣ ਵਿੱਚ ਜ਼ਿਆਦਾ ਸਮੇਂ ਲਾਉਣਾ ਆਦਿ ਰੁਚੀਆਂ ਪੈਦਾ ਹੋ ਜਾਂਦੀਆਂ ਹਨ।

ਉਨ੍ਹਾਂ ਕਿਸ਼ੋਰੀਆ ਦੀ ਸਮੱਸਿਆ ਸਬੰਧੀ ਜਾਣਕਾਰੀ ਦਿੰਦਿਆਂ ਕੇ ਦੱਸਿਆ ਕਿਸ਼ੋਰ ਅਵਸਥਾ ਵਿੱਚ ਕਿਸ਼ੋਰ ਅਤੇ ਕਿਸ਼ੋਰੀ ਨੂੰ ਸਿਹਤ ਸਿੱਖਿਆ ਦੇ ਗਿਆਨ ਤੇ ਬਹੁਤ ਜ਼ਰੂਰਤ ਹੈ ਗਿਆਨ ਦੀ ਕਮੀ ਕਾਰਨ ਕਈ ਮੁਸ਼ਕਲਾਂ ਉਤਪੰਨ ਹੋ ਜਾਂਦੀਆਂ ਜਿਨ੍ਹਾਂ ਦਾ ਸਾਹਮਣਾ ਕਿਸ਼ੋਰ ਕਿਸ਼ੋਰੀਆਂ ਨੂੰ ਕਰਨਾ ਪੈਂਦਾ ਹੈ। ਕਿਸ਼ੋਰ ਅਵਸਥਾ ਵਿੱਚ ਸੰਤੁਲਿਤ ਭੋਜਨ ਨਾ ਮਿਲਣ ਕਰਕੇ ਅਨੀਮੀਆ ਖੂਨ ਦੀ ਕਮੀ ਮੋਟਾਪਾ ਜੰਕ ਫੂਡ ਕਾਰਨ ਥਕਾਵਟ ਜ਼ਿੰਕ ਦੀ ਕਮੀ ਕਾਰਨ ਸਰੀਰਿਕ ਵਿਕਾਸ ਵਿੱਚ ਕਮੀ ਆਉਂਦੀ ਹੈ ਅਤੇ ਨਸ਼ਿਆਂ ਦੀ ਬੁਰਾਈ ਬਾਰੇ ਵੀ ਜਾਗਰੂਕ ਕੀਤਾ।

ਇਸ ਮੌਕੇ ਪ੍ਰਿੰਸੀਪਲ ਕੁਲਵਿੰਦਰ ਸਿੰਘ, ਖੁਸ਼ਵੰਤ ਸਿੰਘ, ਮਨਦੀਪ ਕੌਰ, ਪੂਜਾ, ਉਪਿੰਦਰਜੀਤ ਕੌਰ, ਸ਼ੇਲਿਆ ਸ਼ਰਮਾ, ਹਿਯੋਗ ਨਾਲ ਇਹ ਸੈਸ਼ਨ ਮੁਕੰਮਲ ਕਰਵਾਇਆ ਗਿਆ।

7
435 views