logo

ਡੇਰੇ ’ਚ ਗੁਰਪੁਰਬ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ - ਸਵਾਮੀ ਬੂਆ ਦਿੱਤਾ ਜੀ ਸ਼ਬਦ ਗਾਇਨ ਕਰਨਗੇ

ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਵਿਪਨ ਕੁਮਾਰ ਮਿਤੱਲ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਉਤਸਵ ਗੁਰਪੁਰਬ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ। ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰ ਯੋਗ ਭਗਤ ਸ਼ੰਮੀ ਚਾਵਲਾ ਬਾਊ ਜੀ ਦੀ ਸਰਪ੍ਰਸਤੀ ਅਤੇ ਦੇਖ ਰੇਖ ਹੇਠ ਇਸ ਮੌਕੇ ਕੀਤੇ ਜਾਣ ਵਾਲੇ ਸਮਾਗਮ ਸਮੇਂ ਵੱਡੀ ਗਿਣਤੀ ਵਿੱਚ ਡੇਰੇ ਦੇ ਸਥਾਨਕ ਅਤੇ ਬਾਹਰਲੇ ਇਲਾਕਿਆਂ ਦੇ ਸ਼ਰਧਾਲੂ ਸਾਮਿਲ ਹੋਣਗੇ। ਗੁਰਪੁਰਬ ਸਮਾਗਮ ਮੌਕੇ ਡੇਰੇ ਨੂੰ ਸ਼ਾਨਦਾਰ ਢੰਗ ਨਾਲ ਤਾਜ਼ੇ ਫੁੱਲਾਂ ਦੀਆਂ ਲੜੀਆਂ ਅਤੇ ਬਿਜਲਈ ਲਾਇਟਾਂ ਨਾਲ ਸਜਾਇਆ ਜਾਵੇਗਾ। ਗੁਰਪੁਰਬ ਸਮਾਗਮ ਦੌਰਾਨ ਬਾਊ ਜੀ ਆਪਣੇ ਮੁਖਾਰਬਿੰਦ ਤੋਂ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਨਗੇ। ਜਿਕਰਯੋਗ ਹੈ ਕਿ ਡੇਰੇ ਵਿੱਚ ਮਨਾਏ ਜਾਣ ਵਾਲੇ ਸਾਰੇ ਸਮਾਗਮਾਂ ਵਿਚੋਂ ਗੁਰਪੁਰਬ ਦਾ ਤਿਉਹਾਰ ਮੁੱਖ ਰੂਪ ਵਿੱਚ ਮਨਾਇਆ ਜਾਂਦਾ ਹੈ, ਜਿਸ ਪ੍ਰਤੀ ਡੇਰਾ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦੇ ਹੋਏ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਗੁਰਪੁਰਬ ਸਮਾਗਮ ਦੀ ਸ਼ੁਰੂਆਤ 26 ਨਵੰਬਰ ਐਤਵਾਰ ਨੂੰ ਹੋਵੇਗੀ। ਇਸ ਦਿਨ ਬਾਅਦ ਦੁਪਹਿਰ 3:00 ਵਜੇ ਤੋਂ 5:30 ਵਜੇ ਤੱਕ ਸਤਿਸੰਗ ਹੋਵੇਗਾ। ਗੁਰਪੁਰਬ ਦਾ ਮੁੱਖ ਸਮਾਗਮ 27 ਨਵੰਬਰ ਸੋਮਵਾਰ ਨੂੰ ਹੋਵੇਗਾ। ਇਸ ਦਿਨ ਪਹਿਲੀ ਅਰਦਾਸ ਸ਼ਾਮ ਦੇ 6:00 ਵਜੇ ਅਤੇ ਦੂਸਰੀ ਅਰਦਾਸ ਰਾਤ ਨੂੰ 10:00 ਵਜੇ ਕੀਤੀ ਜਾਵੇਗੀ। ਉਕਤ ਸਮਾਗਮਾਂ ਦੌਰਾਨ ਪ੍ਰਸਿਧ ਕਥਾ ਵਾਚਕ ਸਵਾਮੀ ਬੂਆ ਦਿੱਤਾ ਜੀ ਜੰਮੂ ਵਾਲੇ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ। ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰਯੋਗ ਸ਼ੰਮੀ ਚਾਵਲਾ ਬਾਊ ਜੀ ਨੇ ਸਮੂਹ ਸੰਗਤ ਨੂੰ ਗੁਰਪੁਰਬ ਸਮਾਗਮ ਅਤੇ ਦੋਵਾਂ ਅਰਦਾਸਾਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਗੁਰਪੁਰਬ ਸਮਾਗਮ ਦੌਰਾਨ ਸੰਤ ਬਾਬਾ ਬੱਗੂ ਭਗਤ ਜੀ ਦਾ ਭੰਡਾਰਾ (ਲੰਗਰ) ਅਤੁੱਟ ਵਰਤਾਇਆ ਜਾਵੇਗਾ।



10
7957 views