
ਸਰਕਾਰੀ ਐਲੀਮੈਂਟਰੀ ਸਕੂਲ ਧਰਮਪੁਰ ਦੇ ਖਿਡਾਰੀਆਂ ਦਾ ਜਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਮਿੰਨੀ ਹੈਂਡਬਾਲ ਲੜਕੀਆਂ ਵਿੱਚ ਪਹਿਲਾ ਸਥਾਨ ਅਤੇ ਰੱਸਾ ਕਸ਼ੀ ਲੜਕੇ ਵਿੱਚ ਦੂਜਾ ਸਥਾਨ ਹਾਸਲ ਕੀਤਾ
ਦਸੂਹਾ ਨਵੰਬਰ (ਨਵਦੀਪ ਗੌਤਮ)
ਪਿਛਲੇ ਦਿਨੀ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ) ਹੁਸ਼ਿਆਰਪੁਰ ਸ਼੍ਰੀ ਸੰਜੀਵ ਗੌਤਮ ਦੀ ਅਗਵਾਈ ਹੇਠ ਜਿਲ੍ਹਾ ਪ੍ਰਾਇਮਰੀ ਖੇਡ ਟੂਰਨਾਮੈਂਟ ( ਅੰਡਰ 11) ਲਾਜਵੰਤੀ ਆਉਟ ਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਹਨਾਂ ਖੇਡਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਧਰਮਪੁਰ ਦੇ ਖਿਡਾਰੀਆਂ ਨੇ ਬਲਾਕ ਦਸੂਹਾ-। ਦੀ ਅਗਵਾਈ ਕਰਦਿਆਂ ਮਿੰਨੀ ਹੈਂਡਬਾਲ ਲੜਕੀਆਂ, ਰੱਸਾ ਕਸ਼ੀ ਲੜਕੇ, ਖੋਪੇ ਲੜਕੀਆਂ ਅਤੇ ਜਿਮਨਾਸਟਿਕ ਆਰਟਿਸਟਿਕ ਲੜਕੇ ਵਿੱਚ ਭਾਗ ਲਿਆ। ਇਸ ਮੌਕੇ ਸਕੂਲ ਮੁੱਖੀ ਮਨਜੀਤ ਸਿੰਘ ਕਠਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿੰਨੀ ਹੈਂਡਬਾਲ ਲੜਕੀਆਂ ਵਿੱਚ ਮਾਹਿਲਪੁਰ ਨੂੰ 6-5 ਦੇ ਫਰਕ ਨਾਲ ਹਰਾ ਕੇ ਜਿਲ੍ਹਾ ਚੈਂਪੀਅਨ ਬਣੀਆਂ। ਸਕੂਲ ਦੀ ਰੱਸਾਕਸ਼ੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਦੇਂ ਹੋਏ ਦੂਸਰਾ ਸਥਾਨ ਹਾਸਲ ਕੀਤਾ। ਸਕੂਲ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਖਾਸ ਕਰ ਲੜਕੀਆਂ ਦੀ ਟੀਮ ਦੇ ਜਿਲਾ ਚੈਂਪੀਅਨ ਬਣਨ ਤੇ ਲੰਬੜਦਾਰ ਸ.ਸੁੱਖਵਿੰਦਰ ਸਿੰਘ ਇੰਦੂ ਨੇ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਮੁੱਖੀ ਸ. ਮਨਜੀਤ ਸਿੰਘ ਕਠਾਣਾ ਦੀ ਅਗਵਾਈ ਵਿੱਚ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਪਿਛਲੇ 5 ਸਾਲ ਤੋਂ ਸਕੂਲ ਨੇ ਖੇਡਾਂ ਦੇ ਖੇਤਰ ਵਿੱਚ ਮਲਾਂ ਮਾਰੀਆਂ ਹਨ ਅਤੇ ਲਗਾਤਾਰ ਖਿਡਾਰੀ ਸਟੇਟ ਪੱਧਰ ਤੇ ਖੇਡਾਂ ਵਿੱਚ ਭਾਗ ਲੈ ਰਹੇ ਹਨ। ਇਸ ਮੌਕੇ ਸ੍ਰੀ ਮਤੀ ਸੁਖਵਿੰਦਰ ਕੌਰ ਐੱਮ.ਸੀ. , ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸ੍ਰੀ ਚੰਦਰ ਸ਼ੇਖਰ ਬੰਟੀ, ਭੁਪਿੰਦਰ ਹੀਰ ਪ੍ਰੈਸ ਰਿਪੋਟਰ, ਅਮਰਜੀਤ ਕੌਰ ਐੱਸ.ਐੱਮ.ਸੀ ਚੇਅਰਮੈਨ, ਸਮੂਹ ਕਮੇਟੀ ਮੈਂਬਰਾਂ, ਮਾਪਿਆਂ ਅਤੇ ਪਤਵੰਤੇ ਸੱਜਣਾਂ ਵਲੋਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਇਸ ਵਧੀਆ ਪ੍ਰਦਸ਼ਨ ਦਾ ਸਿਹਰਾ ਸਕੂਲ ਮੁੱਖੀ ਅਤੇ ਸਮੂਹ ਸਕੂਲ ਸਟਾਫ ਦੀ ਮਿਹਨਤ ਨੂੰ ਦਿੱਤਾ। ਸਾਰਿਆ ਨੇ ਆਸ ਪ੍ਰਗਟਾਈ ਕਿ ਸਕੂਲ ਦੀਆਂ ਲੜਕੀਆਂ ਹੁਣ ਲੁਧਿਆਣਾ ਵਿਖੇ ਹੋ ਰਹੀਆਂ ਰਾਜ ਪੱਧਰੀ ਖੇਡਾਂ ਵਿੱਚ ਵੀ ਆਪਣਾ ਪ੍ਰਦਰਸ਼ਨ ਦੁਹਰਾਉਣਗੀਆਂ।