ਸ਼ਹੀਦ ਅਮ੍ਰਿਤਪਾਲ ਸਿੰਘ ਨੂੰ ਦਿਲੋਂ ਸਲੂਟ ਹੈ, ਸਾਡਾ ਹੀਰੋ, ਦੇਸ਼ ਦਾ ਰਾਖਾ।
ਅੰਮ੍ਰਿਤਪਾਲ ਪਾਲ ਸਿੰਘ ਸਿਰਫ 19 ਸਾਲ ਦਾ ਸੀ ਅਤੇ ਦਸੰਬਰ 2022 ਵਿੱਚ ਅਗਨੀਵੀਰ ਦੁਆਰਾ ਭਰਤੀ ਕੀਤਾ ਗਿਆ ਸੀ। ਉਸਦੀ ਡਿਊਟੀ ਜੰਮੂ-ਕਸ਼ਮੀਰ ਵਿੱਚ ਸੀ। ਬਦਕਿਸਮਤੀ ਨਾਲ, ਇਸ ਬੁੱਧਵਾਰ ਨੂੰ ਉਹ ਪੁੰਛ, ਜੰਮੂ ਕਸ਼ਮੀਰ ਵਿੱਚ ਐਲਓਸੀ ਨੇੜੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ।
ਇਹ ਦੁੱਖ ਦੀ ਗੱਲ ਹੈ ਕਿ ਉਸ ਦੀ ਲਾਸ਼ ਨੂੰ ਉਸ ਦੇ ਪਰਿਵਾਰ ਵੱਲੋਂ ਫੌਜ ਦੀ ਗੱਡੀ ਵਿੱਚ ਨਹੀਂ ਸਗੋਂ ਇੱਕ ਨਿੱਜੀ ਐਂਬੂਲੈਂਸ ਵਿੱਚ ਪਿੰਡ ਲਿਆਂਦਾ ਗਿਆ। ਉਨ੍ਹਾਂ ਦੇ ਸਸਕਾਰ ਮੌਕੇ ਕੋਈ ਵੀ ਫ਼ੌਜੀ ਯੂਨਿਟ ਮੌਜੂਦ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਫ਼ੌਜ ਦਾ ਕੋਈ ਗਾਰਡ ਆਫ਼ ਆਨਰ ਪ੍ਰਦਾਨ ਕੀਤਾ ਗਿਆ ਸੀ। ਪਿੰਡ ਵਾਸੀਆਂ ਦੀ ਬੇਨਤੀ 'ਤੇ ਸਥਾਨਕ ਪੁਲਿਸ ਨੇ ਸਾਡੇ ਬਹਾਦਰ ਜਵਾਨ ਨੂੰ ਗਾਰਡ ਆਫ਼ ਆਨਰ ਦਿੱਤਾ।
ਕੇਂਦਰ ਸਰਕਾਰ ਵੱਲੋਂ ਅਗਨੀਵੀਰ ਦੇ ਨਾਮ ਤੇ ਕੀਤੀਆਂ ਜਾ ਰਹੀਆਂ ਚਤੁਰਾਈਆਂ ਕੇਵਲ ਚੰਦ ਸਿੱਕੇ ਬਚਾਉਣ ਲਈ ਜਾਂ ਬੀਜੇਪੀ ਦੇ ਅੰਦਰੂਨੀ ਏਜੰਡੇ ਲਈ ਬਣਾਈਆਂ ਗਈਆਂ ਹੋ ਸਕਦੀਆਂ ਹਨ ਪਰ Bhagwant Mann ਸਰਕਾਰ ਨੂੰ ਸ਼ਹੀਦ ਪ੍ਰਤੀ ਫਰਜ਼ ਨਿਭਾਉਂਦਿਆਂ ਸ਼ਹੀਦ ਨੂੰ ਬਣਦਾ ਸਨਮਾਨ ਅਤੇ ਪਰਿਵਾਰ ਨੂੰ ਸਨਮਾਨਿਤ ਰਾਸ਼ੀ ਦੇਣੀ ਬਣਦੀ ਹੈ।
ਮਹਾਨ ਸ਼ਹੀਦ ਨੂੰ ਇੱਕ ਵਾਰ ਫਿਰ ਦਿਲੋਂ ਸਲੂਟ
🙏💐 💐🇮🇳🫡
ਪਹਿਲੀ ਫੋਟੋ ਅਗਨੀਵੀਰ ਨੂੰ ਕੰਟਰੈਕਟ ਅਧੀਨ ਮਿਲਣ ਵਾਲ਼ੇ ਮੁਆਵਜੇ ਦੀ ਲਿਸਟ