ਬੂਚੜਖਾਨੇ ਜਾ ਰਹੇ ਟਰੱਕ ਨੂੰ ਗਊ ਰਕਸ਼ਾ ਦਲ ਨੇ ਕੀਤਾ ਕਾਬੂ ਟਰੱਕ ਵਿੱਚ ਬੈ ਰਹਿਮੀ ਨਾਲ ਬੰਨ ਨੁੜ ਕੇ 14 ਗਊਵੰਸਾ ਨੂੰ ਭਰਿਆਂ ਹੋਇਆ ਸੀ :-
ਬੂਚੜਖਾਨੇ ਜਾ ਰਹੇ ਟਰੱਕ ਨੂੰ ਗਊ ਰਕਸ਼ਾ ਦਲ ਨੇ ਕੀਤਾ ਕਾਬੂ ਟਰੱਕ ਵਿੱਚ ਬੈ ਰਹਿਮੀ ਨਾਲ ਬੰਨ ਨੁੜ ਕੇ 14 ਗਊਵੰਸਾ ਨੂੰ ਭਰਿਆਂ ਹੋਇਆ ਸੀ :- ਸੰਦੀਪ ਵਰਮਾਕੋਟ ਸ਼ਮੀਰ 29 ਅਗੱਸਤ ( Gourav Arora) ਸਥਾਨਕ ਕੋਟ ਸ਼ਮੀਰ ਵਿਖੇ ਮਾਨਸਾ ਬਠਿੰਡਾ ਰੋੜ ਤੇ ਸਥਿਤ ਚੋਂਕੀ ਕੋਟ ਸ਼ਮੀਰ ਦੇ ਸਾਹਮਣੇ ਗਊ ਰਕਸ਼ਾ ਦਲ ਪੰਜਾਬ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਗਊਵੰਸ਼ ਦੇ ਭਰੇ ਹੋਏ ਟਰੱਕ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਗਊ ਰਕਸ਼ਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਨੰਬਰੀ RJ 50 GB 0783 ਵਿੱਚ ਗਊਵੰਸਾ ਨੂੰ ਬੈ ਰਹਿਮੀ ਨਾਲ ਬੰਨ੍ਹ ਨੂੜ ਕੇ ਲੋੜ ਕਰਕੇ ਵਾਇਆ ਮਾਨਸਾ ਤੋਂ ਬਠਿੰਡਾ ਸਾਈਡ ਵੱਲ ਹੁੰਦਾ ਹੋਇਆ ਪੰਜਾਬ ਤੋਂ ਕਿਸੇ ਬਾਹਰਲੀ ਸਟੈਟ ਵਿੱਚ ਗਊਵੰਸਾ ਨੂੰ ਕੱਟਣ ਵੱਢਣ ਦੇ ਮਕਸਦ ਨਾਲ ਜਾਣਾ ਹੈ ਇਸ ਦੀ ਇਤਲਾਹ ਅਸੀਂ ਪੁਲਿਸ ਕੰਟਰੋਲ ਰੂਮ ਬਠਿੰਡਾ ਨੂੰ ਦਿਤੀ ਜਿਸ ਤੋਂ ਬਾਅਦ ਚੋਂਕੀ ਕੋਟ ਸ਼ਮੀਰ ਦੇ ਮੁਲਾਜ਼ਮ ਨਾਕੇ ਤੇ ਮੋਜੂਦ ਸਨ ਜਦ ਮਾਨਸਾ ਸਾਈਡ ਤੋਂ ਟਰੱਕ ਆਉਂਦਾ ਦਿਖਾਈ ਦਿਤਾ ਤਾਂ ਉਹ ਨਾਕਾ ਤੋੜਨ ਦੀ ਫਿਰਾਕ ਵਿੱਚ ਸੀ ਪਰ ਪੰਜਾਬ ਪੁਲਿਸ ਨੇ ਟਰੱਕ ਸਮੇਤ ਦੋ ਗਊ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਟਰੱਕ ਵਿੱਚ 14 ਗਊਵੰਸਾ ਨੂੰ ਬੈ ਰਹਿਮੀ ਨਾਲ ਬੰਨ ਨੁੜ ਲੋੜ ਕੀਤਾ ਹੋਇਆ ਸੀ ਤੇ ਗਊਵੰਸਾ ਨੂੰ ਜੋਧ ਪੁਰ ਪਾਖਰ ਦੀ ਗਊ ਸਾਲਾਂ ਵਿੱਚ ਪੁਲਿਸ ਦੀ ਮੋਜੂਦਗੀ ਵਿੱਚ ਛੱਡਿਆ ਗਿਆ ਪੁਲਿਸ ਵੱਲੋਂ ਟਰੱਕ ਨੂੰ ਕਬਜ਼ੇ ਵਿੱਚ ਲੈਕੇ ਸਮੇਤ ਡਰਾਇਵਰ ਇੱਕ ਗਊ ਤਸਕਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਦੋਸੀਆਨ ਦੀ ਭਾਲ ਸ਼ੂਰੂ ਕਰ ਦਿੱਤੀ ਹੈ ਇਸ ਮੋਕੇ ਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸੰਦੀਪ ਸਿੰਘ ਗਿੱਲ, ਕਰਮਜੀਤ ਸਿੰਘ ਕਰਮਾਂ, ਸੁਭਮ ਸ਼ਰਮਾ, ਸੰਦੀਪ ਕੁਮਾਰ, ਸਨਦੀਪ ਸ਼ਰਮਾ ਹਨੀ ਸ਼ਾਸਤਰੀ ਪਾਤੜਾਂ, ਸਚਿਨ ਸ਼ਰਮਾ, ਦਲਜੀਤ ਸਿੰਘ ਬਠਿੰਡਾ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਖਦੇਵ ਸਿੰਘ ਕਾਲਾ ਆਦਿ ਮੌਜੂਦ ਸਨ