logo

ਅੱਜ *ਲਾਇੰਜ ਕਲੱਬ ਰਾਮਪੁਰਾ ਫੂਲ* ਵਲੋਂ ਇੱਕ *ਪੁਲਿਸ ਪਬਲਿਕ ਮੀਟਿੰਗ* ਦਾ ਆਯੋਜਨ ਕੀਤਾ ਗਿਆ *ਸਰਦਾਰ ਆਸਵੰਤ ਸਿੰਘ ਧਾਲੀਵਾਲ* ਡੀ.ਐਸ.ਪੀ.ਰਾਮ

ਅੱਜ *ਲਾਇੰਜ ਕਲੱਬ ਰਾਮਪੁਰਾ ਫੂਲ* ਵਲੋਂ ਇੱਕ
*ਪੁਲਿਸ ਪਬਲਿਕ ਮੀਟਿੰਗ* ਦਾ ਆਯੋਜਨ ਕੀਤਾ ਗਿਆ
*ਸਰਦਾਰ ਆਸਵੰਤ ਸਿੰਘ ਧਾਲੀਵਾਲ* ਡੀ.ਐਸ.ਪੀ.ਰਾਮਪੁਰਾ ਫੂਲ ਜੀ ਨੇ ਚੀਫ਼ ਗੈਸਟ ਵਜੋਂ ਸਿਰਕਿਤ ਕੀਤੀ ।
ਇਸ ਪੁਲਿਸ ਪਬਲਿਕ ਮੀਟਿੰਗ ਵਿਚ ਵਪਾਰ ਮੰਡਲ, ਇਲਾਕੇ ਦੀਆਂ ਦਰਜਨਾਂ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਸਮੂਲੀਅਤ ਕੀਤੀ ਅਤੇ ਡੀ.ਐਸ.ਪੀ ਸਾਹਿਬ ਨੂੰ ਸ਼ਹਿਰ ਦੀਆਂ ਪਰੇਸ਼ਾਨੀਆਂ ਬਾਰੇ ਜਾਣੂ ਕਰਾਇਆ। ਜਿਸ ਵਿੱਚ ਚੋਰੀ, ਲੁੱਟ, ਨਸ਼ਾ, ਗੁੰਡਾਗਰਦੀ ਅਤੇ ਟ੍ਰੈਫਿਕ ਦੀਆਂ ਸਮੱਸਿਆਵਾਂ ਸ਼ਾਮਿਲ ਸੰਨ।
ਇਸ ਮੌਕ ਡੀ.ਐਸ.ਪੀ ਰਾਮਪੁਰਾ ਫੂਲ ਨੇ ਲੋਕਾਂ ਨੂੰ ਕੰਟਰੋਲ ਰੂਮ ਦੀ 112 ਐਮਰਜੈਂਸੀ ਸੇਵਾ ਦੀ ਮੋਬਾਈਲ ਐਪਲੀਕੇਸ਼ਨ ਬਾਰੇ ਜਾਗਰੂਕ ਕੀਤਾ ਅਤੇ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੇ ਵਿਕਣ ਵਾਲੇ ਨਸ਼ੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ । ਉਨ੍ਹਾਂ ਕਿਹਾ ਕਿ ਅਜਿਹੀ ਸੂਚਨਾ ਦੇਣ ਵਾਲੇ ਦਾ ਨਾਮ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ।
ਕਲੱਬ ਵੱਲੋਂ ਵੱਧ ਰਹੀ ਚੋਰੀਆਂ ਦੀ ਸਮੱਸਿਆ ਵਾਰੇ ਜਾਣੂ ਕਰਵਾਇਆ ਗਿਆ ਅਤੇ ਹਰ ਰੋਜ ਹੋ ਰਹੀ ਲੁੱਟ ਖਸੁੱਟ ਨਾਲ ਲੋਕਾਂ ਵਿੱਚ ਪਏ ਡਰ ਦੇ ਮਾਹੌਲ ਬਾਰੇ ਵੀ ਜਾਣੂ ਕਰਾਇਆ। ਇਸ ਦੌਰਾਨ ਡੀ.ਐਸ.ਪੀ ਧਾਲੀਵਾਲ ਨੇ ਲੋਕਾਂ ਵੱਲੋਂ ਕੀਤੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ।
ਇਸ ਮੌਕੇ ਵਿਉਪਾਰ ਮੰਡਲ, ਵੱਖ ਵੱਖ ਸੋਸਾਇਟੀ, ਉੱਘਈਆਂ ਸਮਾਜ ਸੇਵੀਆਂ ਸੰਸਥਾਵਾ ਨੇ ਡੀ.ਐਸ.ਪੀ.ਆਸਵੰਤ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਰਾਮਪੁਰਾ ਫੂਲ ਵਾਸੀ ਹਰ ਬਣਦੀ ਮੱਦਦ ਪੁਲਿਸ ਨੂੰ ਦੇਣਗੇ।
ਕਲੱਬ ਦੇ ਪ੍ਰਧਾਨ ਲਾਇਨ ਗੌਰਵ ਭਾਟੀਆ ਜੀ ਨੇ ਸਾਰੀਆਂ ਸੰਸਥਾਵਾਂ ਦਾ ਅਤੇ ਡੀ ਐਸ ਪੀ ਸਾਹਿਬ ਦਾ ਧੰਨਵਦ ਕੀਤਾ ਤੇ ਉਮੀਦ ਕੀਤੀ ਵੀ ਇਸ ਨਾਲ ਸ਼ਹਿਰ ਦੀਆਂ ਸਮੱਸਿਆਂਵਾਂ ਵਿੱਚ ਕਮੀ ਆਵੇਗੀ।

*ਇਸ ਮੌਕੇ ਲਾਇੰਜ ਕਲੱਬ ਦੇ ਪ੍ਰਧਾਨ ਸ਼੍ਰੀ ਗੌਰਵ ਭਾਟੀਆ, ਸੇਕ੍ਰੇਟਰੀ ਸੁਧੀਰ ਗੋਇਲ, ਖਜਾਨਚੀ ਰਾਜੀਵ ਕੁਮਾਰ, ਫੰਕਸ਼ਨ ਚੇਅਰਮੈਨ ਸ਼੍ਰੀ ਅਸ਼ੋਕ ਅਰੋੜਾ, ਕਲੱਬ ਦੇ ਸਾਰੇ ਮੈਂਬਰ ਅਤੇ ਮਨਜੀਤ ਸਿੰਘ ਐਸ.ਐਚ.ਓ ਸਿਟੀ ਥਾਣਾ ਰਾਮਪੁਰਾ ਫੂਲ ਹਾਜ਼ਰ ਸਨ।*
ਤੁਹਾਡਾ ਛੋਟਾ ਵੀਰ ਸੂਰਜ ਰਾਜੋਰਾ
ਮਿਤੀ:-4 ਅਗਸਤ,2022

8
18693 views