logo

ਗਲੋਬਲ ਵਿਜਡਮ ਇੰਟਰਨੈਸ਼ਨਲ ਸਕੂਲ,ਡੇਰਾਬੱਸੀ ਦੇ ਸਕੂਲ ਮੈਨੇਜਮੈਂਟ ਨੇ ਜਾਗਰੂਕਤਾ ਕੈਂਪ ਲਗਵਾਇਆ ਡੇਰਾਬੱਸੀ (ਮੋਹਾਲੀ) ਗਲੋਬਲ ਵਿਜਡਮ ਇੰਟਰਨੈ

ਗਲੋਬਲ ਵਿਜਡਮ ਇੰਟਰਨੈਸ਼ਨਲ ਸਕੂਲ,ਡੇਰਾਬੱਸੀ ਦੇ ਸਕੂਲ ਮੈਨੇਜਮੈਂਟ ਨੇ ਜਾਗਰੂਕਤਾ ਕੈਂਪ ਲਗਵਾਇਆ

ਡੇਰਾਬੱਸੀ (ਮੋਹਾਲੀ)
ਗਲੋਬਲ ਵਿਜਡਮ ਇੰਟਰਨੈਸ਼ਨਲ ਸਕੂਲ,ਡੇਰਾਬੱਸੀ ਵਿਖੇ ਟ੍ਰੈਫ਼ਿਕ ਨਿਯਮਾਂ ਦੇ ਨਾਲ ਨਾਲ ਅਨੁਸਾਸ਼ਨ ਅਤੇ ਸਾਈਬਰ ਕ੍ਰਾਈਮ ਪ੍ਰਤੀ ਜਾਗਰੂਕਤਾ ਦੇਣ ਦੇ ਮੰਤਵ ਨਾਲ ਸਕੂਲ ਮੈਨੇਜਮੈਂਟ ਨੇ ਇਕ ਦਿਨ ਦਾ ਕੈਂਪ ਲਗਵਾਇਆ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਹਾਲੀ (ਪੰਜਾਬ) ਤੋਂ ਏਐੱਸਆਈ ਜਨਕ ਰਾਜ ਨੇ ਮੋਟਰ ਵਾਹਨ ਐਕਟ,ਸਾਈਬਰ ਕ੍ਰਾਈਮ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਸੈਸ਼ਨ ਵਿਚ ਹਿੱਸਾ ਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੋਨਿਕਾ ਮਾਨ ਨੇ ਵੀ ਵਿਦਿਆਰਥੀਆਂ ਨੂੰ ਉੱਚਿਤ ਉਦਾਹਰਣ ਦੇ ਤੇ ਮੋਬਾਈਲ ਫੋਨ ਅਤੇ ਇੰਟਰਨੈੱਟ ਤੋਂ ਦੂਰੀ ਬਣਾ ਕੇ ਅਨੁਸਾਸ਼ਨ ਵਿਚ ਰਹਿਣ, ਸੜਕ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਗਿਆ।

113
21408 views