logo

ਲੁਧਿਆਣਾ 'ਚ ਬੰਬ ਧਮਾਕਾ ਕਰਨ ਵਾਲੇ ਸਖਸ਼ ਦੀ ਹੋਈ ਪਛਾਣ, ਨਿਕਲਿਆ ਬਰਖ਼ਾਸਤ ਪੁਲਿਸ ਮੁਲਾਜ਼ਮ ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ

ਲੁਧਿਆਣਾ 'ਚ ਬੰਬ ਧਮਾਕਾ ਕਰਨ ਵਾਲੇ ਸਖਸ਼ ਦੀ ਹੋਈ ਪਛਾਣ, ਨਿਕਲਿਆ ਬਰਖ਼ਾਸਤ ਪੁਲਿਸ ਮੁਲਾਜ਼ਮ

 ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਵਿੱਚ ਮਰਨ ਵਾਲੇ ਵਿਅਕਤੀ ਦੀ ਪਛਾਣ ਪੰਜਾਬ ਪੁਲਿਸ ਦੇ ਬਰਖ਼ਾਸਤ ਹੈੱਡ ਕਾਂਸਟੇਬਲ ਵਜੋਂ ਹੋਈ ਹੈ। ਖੰਨਾ ਦੇ ਲਲਹੇੜੀ ਰੋਡ ਦਾ 30 ਸਾਲਾ ਗਗਨਦੀਪ ਸਿੰਘ ਜਦੋਂ ਸਦਰ ਥਾਣੇ 'ਚ ਮੁਨਸ਼ੀ ਵਜੋਂ ਤਾਇਨਾਤ ਸੀ ਤਾਂ STF ਨੇ ਉਸ ਨੂੰ ਨਸ਼ਾ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ।

ਵੀਰਵਾਰ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਅੰਦਰ ਹੋਏ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਇੱਕ ਸਾਬਕਾ ਪੁਲਿਸ ਅਧਿਕਾਰੀ ਸੀ। ਉਸਨੂੰ 2019 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਦੋ ਸਾਲ ਜੇਲ੍ਹ ਵਿੱਚ ਬਿਤਾਏ ਸਨ। ਉਸ ਨੂੰ ਸਤੰਬਰ ਮਹੀਨੇ ਵਿੱਚ ਰਿਹਾਅ ਕੀਤਾ ਗਿਆ ਸੀ। ਇਹ ਸਾਰੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ ਜਦੋਂਕਿ ਪੁਲੀਸ ਨੇ ਇਸ ਦੀ ਅਧਿਕਾਰਿਕ ਤੌਰ 'ਤੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ। 

ਇਹ ਵੀ ਪਤਾ ਲੱਗਾ ਹੈ ਕਿ ਇਸ ਧਮਾਕੇ ਦਾ ਮਾਸਟਰਮਾਇੰਡ ਵੀ ਕਾਬੂ ਆ ਗਿਆ ਹੈ ਅਤੇ ਪੁਲਿਸ ਤੇ ਏਜੰਸੀਆਂ ਨੇ ਕਾਫੀ ਵੱਡੀ ਸਫਲਤਾ ਹਾਸਲ ਕੀਤੀ ਹੈ .

ਉਧਰ ਖੰਨਾ 'ਚ ਪੁਲਿਸ ਨੇ ਛਾਪੇਮਾਰੀ  ਕੀਤੀ - ਗੈਰਸਰਕਾਰੀ ਸਰੋਤ ਅਨੁਸਾਰ ਗਗਨਦੀਪ ਸਿੰਘ ਦੇ ਘਰ ਤੋ ਉਸ ਦੇ ਭਰਾ ਨੂੰ  , ਇਕ ਲੈਪਟਾਪ, ਮੋਬਾਇਲ ਫੋਨ ਤੇ ਕੁੱਝ ਕੈਸ਼ ਲੈ ਕੇ ਗਏ ਹਨ।

138
14870 views
  
22 shares