ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਵੱਲੋਂ ਡਾ: ਪ੍ਰੱਗਿਆ ਜੈਨ ਸਨਮਾਨਿਤ:
ਫਰੀਦਕੋਟ 08.06.26(ਨਾਇਬ ਰਾਜ)
ਜ਼ਿਲਾ ਫਰੀਦਕੋਟ ਵਿਖੇ ਬਤੌਰ ਸੀਨੀਅਰ ਪੁਲਿਸ ਕਪਤਾਨ ਨਿਭਾਉਣ ਉਪਰੰਤ ਬਤੌਰ ਏ ਆਈ ਜੀ ਪੰਜਾਬ ਪੱਦ ਉੱਨਤ ਹੋਣ ਤੇ ਉਹਨਾ ਦੇ ਸਨਮਾਨ ਵਿੱਚ ਰੱਖੇ ਗਏ ਪ੍ਰੋਗਰਾਮ ਦੌਰਾਨ ਫਰੀਦਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ (ਰਜਿ:) ਫਰੀਦਕੋਟ ਵੱਲੋਂ ਸੁਸਾਇਟੀ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਡਾ: ਪ੍ਰੱਗਿਆ ਜੈਨ ਏ.ਆਈ.ਜੀ. ਪੰਜਾਬ ਨੂੰ ਸਿਰੋਪਾ ਪਾਇਆ ਗਿਆ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਡਾ ਪ੍ਰੱਗਿਆ ਜੈਨ ਨੇ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਫਰੀਦਕੋਟ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜ਼ਿਲਾ ਫ਼ਰੀਦਕੋਟ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਪਿਆਰ ਨੂੰ ਮੈਂ ਹਮੇਸ਼ਾਂ ਯਾਦ ਕਰਦੀ ਰਹਾਂਗੀ। ਉਹਨਾ ਕਿਹਾ ਮੈ ਆਪਣੇ ਨਾਲ ਫਰੀਦਕੋਟ ਦੀਆਂ ਯਾਦਾਂ ਲੈ ਕੇ ਜਾ ਰਹੀ ਹਾਂ।ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕੇ ਪੁਲਿਸ ਅਫਸਰ ਤਾਂ ਅਸੀਂ ਬਹੁਤ ਦੇਖੇ ਪਰ ਦਲੇਰ ਮਹਿਲਾ ਪੁਲਿਸ ਅਫਸਰ ਪਹਿਲੀ ਵਾਰ ਦੇਖੀ ਜਿਹੜੀ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ 24 ਘੰਟੇ ਹਾਜਰ ਦੇਖੇ ਗਏ ਅਤੇ ਡਾਕਟਰ ਜੈਨ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਫਰੀਦਕੋਟ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੋਸਾਇਟੀ ਦੇ ਮੀਤ ਪ੍ਰਧਾਨ ਸ ਜਸਵਿੰਦਰ ਸਿੰਘ ਕੈਂਥ ,ਸਕੱਤਰ ਜੀਤ ਸਿੰਘ ਸਿੱਧੂ ਪ੍ਰੈਸ ਸਕੱਤਰ ਜਸਬੀਰ ਸਿੰਘ ਜੱਸੀ ਗੁਰਿੰਦਰ ਸਿੰਘ ਮਨੀ,ਬਲਵਿੰਦਰ ਸਿੰਘ ਬਿੰਦੀ,ਰੋਹਿਤ ਕਸ਼ਯਪ ਹਾਜਰ ਸਨ।
ਫੋਟੋ: ਡਾ: ਪ੍ਰੱਗਿਆ ਜੈਨ ਏ ਆਈ ਜੀ ਪੰਜਾਬ ਨੂੰ ਸਿਰੋਪਾ ਪਾਉਣ ਉਪਰੰਤ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਫਰੀਦਕੋਟ ਦੇ ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ ਅਤੇ ਮੈਂਬਰ ਸਨਮਾਨਿਤ ਕਰਦੇ ਹੋਏ ਜਸਵਿੰਦਰ ਸਿੰਘ ਕੈਂਥ,ਸੁਰੇਸ਼ ਅਰੋੜਾ,ਜੀਤ ਸਿੱਧੂ ,ਬਲਵਿੰਦਰ ਸਿੰਘ ਆਦਿ।