logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਗ੍ਰੀਸ: ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਧਾਰਮਿਕ ਸਮਾਗਮ

ਕੋਰੋਪੀ, ਏਥਨਜ਼ : 07-06-2026 ਨੂੰ ਸ਼੍ਰੀ ਗੁਰੂ ਰਵਿਦਾਸ ਰਾਸ਼ਟਰੀ ਗੁਰੂ ਘਰ ਵਿੱਚ "ਜਗਤਗੁਰੂ ਰਵਿਦਾਸ ਮਹਾਰਾਜ ਜੀ" ਦੇ 650ਵੇਂ ਆਗਮਨ ਪੁਰਬ ਤੇ ਰਵਿਦਾਸੀਆ ਧਰਮ ਦੇ 18ਵੇਂ ਸਥਾਪਨਾ ਦਿਵਸ ਦਾ ਧਾਰਮਿਕ ਸਮਾਗਮ ਮਨਾਇਆ ਗਿਆ। ਇਸ ਮੌਕੇ ਦਾਸ ਬਾਵਾ ਜੀ ਦੀ ਸਰਬਪ੍ਰਸਤੀ ਹੇਠ ਸ਼ਰਧਾ ਤੇ ਸਤਕਾਰ ਕੀਤੇ ਗਏ। ਅੰਮ੍ਰਿਤ ਵੇਲੇ ਤੋਂ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਾਪ ਸ਼੍ਰੀ ਜਰਨੈਲ ਬਿੱਲਾ ਅਤੇ ਬੀਬੀ ਮਨਜੀਤ ਕੌਰ ਵਲੋਂ ਪ੍ਰਸੰਗ ਕੀਤੇ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਸੰਤ ਸੁਰਿੰਦਰ ਦਾਸ ਬਾਵਾ ਜੀ ਨੇ ਸਤਿਸੰਗ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਉਪਦੇਸ਼ ਸਾਂਝੇ ਕੀਤੇ ਅਤੇ ਸੰਗਤ ਨੂੰ ਨਾਮ ਦੀ ਕਮਾਈ ਤੇ ਗੁਰੂ ਚਰਨਾਂ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ। ਰਵਿਦਾਸੀਆ ਧਰਮ ਨਾਲ ਸਬੰਧਤ ਸਾਹਿਤ ਸੰਗਤ ਨੂੰ ਭੇਟ ਕੀਤਾ ਗਿਆ। ਕੀਰਤਨੀ ਜਥੇ ਵਿੱਚ ਸ੍ਰੀ ਜੀਵਨ ਸੋਹਲ, ਸ੍ਰੀ ਜਸਵਿੰਦਰ ਰਈਆ, ਬੀਬੀ ਰੇਖਾ ਰਾਣੀ, ਸ੍ਰੀ ਸ਼ਿੰਦਾ ਰਾਣੀਪੁਰੀਆ, ਸ੍ਰੀ ਰਾਜਵਿੰਦਰ ਅਤੇ ਹੋਰ ਕੀਰਤਨੀ ਸ਼ਾਮਲ ਸਨ। ਸਟੇਜ ਸਕੱਤਰ ਦੀ ਸੇਵਾ ਸ਼੍ਰੀ ਜਸਵਿੰਦਰ ਰਈਆ ਨੇ ਨਿਭਾਈ ਅਤੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

26
4836 views

Comment