ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰੋਟੇਰੀਅਨ ਲਲਿਤ ਮੋਹਨ ਗੁਪਤਾ ਨੂੰ ਰੋਟਰੀ ਦੀ ਡਿਸਟ੍ਰਿਕ ਅਸੈਂਬਲੀ,ਟ੍ਰੇਨਿੰਗ ਦੌਰਾਨ ਕੀਤਾ ਸਨਮਾਨਿਤ
ਫਰੀਦਕੋਟ:06,ਜੂਨ ( ਕੰਵਲ ਸਰਾਂ ) ਜੀਰਕਪੁਰ,ਚੰਡੀਗੜ੍ਹ ਵਿਖੇ ਰੋਟਰੀ ਇੰਟਰਨੈਸ਼ਨਲ ਵੱਲੋ ਤਿੰਨ ਰੋਜ਼ਾ ਡਿਸਟ੍ਰਿਕ ਅਸੈਂਬਲੀ,ਟ੍ਰੇਨਿੰਗ ਦਾ ਆਯੋਜਨ ਹੋਲੀਡੇਜ ਇੰਨ ਹੋਟਲ ਵਿੱਚ ਕੀਤਾ ਗਿਆ। ਇਸ ਸਮਾਰੋਹ ਵਿੱਚ ਰੋਟੇਰੀਅਨ ਲਲਿਤ ਮੋਹਨ ਗੁਪਤਾ ਡਿਸਟ੍ਰਿਕ ਸੈਕਟਰੀ ਰਿਪੋਰਟਿੰਗ ਨੂੰ ਤੇ ਉਹਨਾਂ ਦੀ ਬੇਟੀ ਨੂੰ ਡਿਸਟ੍ਰਿਕ ਅਸੰਬਲੀ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਵੱਲੋ ਸਨਮਾਨਿਤ ਕੀਤਾ ਗਿਆ। ਰੋਟੇਰੀਅਨ ਲਲਿਤ ਮੋਹਨ ਗੁਪਤਾ ਨੂੰ ਰੋਟਰੀ ਪ੍ਰਤੀ ਕੀਤੀਆ ਸੇਵਾਵਾਂ ਤੇ ਉਹਨਾਂ ਦੀ ਦੂਰਦਰਸ਼ੀ ਲੀਡਰਸ਼ਿਪ ਅਤੇ ਸਮਾਜ ਪ੍ਰਤੀ ਕੀਤੇ ਕੰਮਾਂ, ਅਟੱਲ ਵਚਨਬੱਧਤਾ ਤੇ ਇਹ ਸਨਮਾਨ ਦਿੱਤਾ ਗਿਆ ਹੈ। ਰੋਟੇਰੀ ਕਲੱਬ ਅਤੇ ਸਮਾਜ ਲਈ ਕੀਤੇ ਕੰਮਾਂ ਤੇ ਗੁਪਤਾ ਜੀ ਵੱਲੋਂ ਪਾਏ ਗਏ ਯੋਗਦਾਨ ਸੱਚਮੁੱਚ ਪ੍ਰੇਰਣਾਦਾਇਕ ਹਨ।ਇਸ ਵਿਸ਼ੇਸ਼ ਉਪਲਬਧੀ ਤੇ ਮਨਪ੍ਰੀਤ ਸਿੰਘ ਭੋਲੂਵਾਲਾ ਸਹਾਇਕ ਡਿਸਟ੍ਰਿਕ ਗਵਰਨਰ ਰੋਟਰੀ ਇੰਟਰਨੈਸ਼ਨਲ ਕਲੱਬ 2026-27, ਰੋਟੇਰੀਅਨ ਕੁਲਜੀਤ ਸਿੰਘ ਵਾਲੀਆ,ਦਵਿੰਦਰ ਸਿੰਘ ਪੰਜਾਬ ਮੋਟਰਜ਼, ਕੇ.ਪੀ.ਸਿੰਘ ਸਰਾਂ,ਡਾ.ਬਿਮਲ ਗਰਗ, ਇੰਜ.ਜੀਤ ਸਿੰਘ,ਕਲੱਬ ਪ੍ਰਧਾਨ ਅਸ਼ਵਨੀ ਬਾਂਸਲ,ਪ੍ਰੋਫੈਸਰ ਐਨ.ਕੇ ਗੁਪਤਾ ਆਦਿ ਨੇ ਦਿਲੋਂ ਮੁਬਾਰਕਾਂ ਅਤੇ ਭਵਿੱਖ ਵਿੱਚ ਹੋਰ ਵੀ ਵੱਡੀਆਂ ਕਾਮਯਾਬੀਆਂ ਲਈ ਸ਼ੁਭਕਾਮਨਾਵਾਂ ਦਿੱਤੀਆ।