ਸਾਹਨੇਵਾਲ : ਫਿਲਮ ਬਾਪੂ ਦੀ ਕਮਾਈ ਦੀ ਟੀਮ ਨੂੰ ਡਿਪਟੀ ਮੇਅਰ ਨੇ ਸਨਮਾਨਿਤ ਕੀਤਾ
ਸਾਹਨੇਵਾਲ : ਬੋਲੀਵੁੱਡ ਦੇ ਪ੍ਰਸਿੱਧ ਹੀ ਮੈਨ ਸੂਪਰ ਸਟਾਰ ਮਰਹੂਮ ਧਰਮਿੰਦਰ ਦੀ ਨਗਰੀ ਸਾਹਨੇਵਾਲ ਵਿੱਚ ਫਿਲਮ ਬਾਪੂ ਦੀ ਕਮਾਈ ਦੀ ਸ਼ੂਟਿੰਗ ਦੌਰਾਨ ਨੀਟੂ ਸ਼ਟਰਾਂ ਵਾਲਾ ਜਗਤਾਰ ਰਾਏਕੋਟੀ ਅਤੇ ਸਾਰੀ ਟੀਮ ਨੂੰ ਡਿਪਟੀ ਮੇਅਰ ਸ੍ਰੀ ਸਰਵਣ ਕੁਮਾਰ ਸੋਨੀ ਨੇ ਸਨਮਾਨਿਤ ਕੀਤਾ। ਇਸ ਮੌਕੇ ਸੋਨੀ ਜੀ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਹਮੇਸ਼ਾ ਟੀਮ ਦੇ ਨਾਲ ਖੜੇ ਹਨ।
ਸਿੰਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸਾਹਨੇਵਾਲ ਦੀ ਸੰਸਥਾ ਵੀ ਡਿਪਟੀ ਮੇਅਰ ਸੋਨੀ ਜੀ ਨੇ ਹੀ ਬਣਾਈ ਹੈ। ਇਸ ਮੌਕੇ ਸੰਸਥਾ ਦੇ ਸੀਨੀਅਰ ਵਾਈਸ ਪ੍ਰਧਾਨ ਰਣਜੀਤ ਸਿੰਘ, ਮੈਨੇਜਰ ਅਤੇ ਸੈਕਟਰੀ ਸੰਪੂਰਨ ਸਿੰਘ, ਗਾਇਕ ਨਰਿੰਦਰ ਨਾਰੰਗ, ਸੋਨੂ ਸਾਈਕਲਾਂ ਵਾਲਾ ਆਦਿ ਮੌਜੂਦ ਸਨ। ਪਿੰਡ ਸਾਹਨੇਵਾਲ ਅਤੇ ਸਥਾਨਕ ਕਾਰੋਬਾਰੀ ਟੀਮ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਫਿਲਮ ਦੀ ਟੀਮ ਦਾ ਖਾਣ-ਪੀਣ ਅਤੇ ਰੈਨ ਬਸੇਰਾ ਵੀ ਸੰਸਥਾ ਵੱਲੋਂ ਪ੍ਰਦਾਨ ਕੀਤਾ ਗਿਆ।
ਫਿਲਮ ਦੇ ਡੀਓਪੀ, ਪ੍ਰੋਡਿਊਸਰ ਅਤੇ ਕਹਾਣੀਕਾਰ ਜਗਤਾਰ ਰਾਏਕੋਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪਰਿਵਾਰਿਕ ਫਿਲਮ ਹੈ ਜੋ ਬਾਪ ਦੀ ਕਮਾਈ ਅਤੇ ਉਸ ਦੇ ਬੱਚਿਆਂ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਹੈ। ਡਾਇਰੈਕਟਰ ਜੋਗਿੰਦਰਕੈਂਥ ਲਹਿਰੀ, ਕਹਾਣੀਕਾਰ, ਡੀਓਪੀ ਅਤੇ ਪ੍ਰੋਡਿਊਸਰ ਜਗਤਾਰ ਰਾਏਕੋਟੀ ਨੇ ਇਸ ਫਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ।