logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਵਿੱਚ 2026 ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸ਼ੁਰੂ

ਪੰਜਾਬ: ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ 25 ਜੂਨ 2026 ਤੋਂ 24 ਜੁਲਾਈ 2026 ਤੱਕ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਚੱਲੇਗੀ। ਇਸ ਦੌਰਾਨ ਬੀਐਲਓਜ਼ ਘਰੋਂ-ਘਰ ਜਾ ਕੇ ਫਾਰਮ ਭਰਵਾਉਣਗੇ ਅਤੇ ਵੋਟਰਾਂ ਨਾਲ ਸੰਪਰਕ ਕਰਕੇ ਉਹਨਾਂ ਦੀ ਸੂਚੀ ਨੂੰ ਅਪਡੇਟ ਕਰਨਗੇ। ਆਧਾਰ ਕਾਰਡ ਸਿਰਫ ਪਹਿਚਾਣ ਦੇ ਸਰੋਤ ਵਜੋਂ ਮੰਨਿਆ ਜਾਵੇਗਾ, ਪਰ ਪਹਿਚਾਣ ਦੇ ਸਬੂਤ ਵਜੋਂ ਨਹੀਂ। 15 ਤੋਂ 24 ਜੂਨ 2026 ਤੱਕ ਬੀਐਲਓਜ਼ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।

ਲਹਿਰਾ: ਉਪ ਮੰਡਲ ਮੈਜਿਸਟਰੇਟ ਰਾਕੇਸ਼ ਪ੍ਰਕਾਸ ਨੇ ਦੱਸਿਆ ਕਿ ਹਲਕਾ ਲਹਿਰਾ ਵਿੱਚ ਤਕਰੀਬਨ 90% ਮੈਪਿੰਗ ਹੋ ਚੁੱਕੀ ਹੈ ਅਤੇ 7 ਜੂਨ 2026 ਨੂੰ ਸਪੈਸ਼ਲ ਕੈਂਪ ਲਗਾਇਆ ਜਾਵੇਗਾ, ਜਿੱਥੇ ਬੀਐਲਓਜ਼ 10 ਵਜੇ ਤੋਂ 4 ਵਜੇ ਤੱਕ ਅਣਮੈਪਡ ਵੋਟਰਾਂ ਦੀ ਮੈਪਿੰਗ ਕਰਨਗੇ। ਉਨ੍ਹਾਂ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਵੋਟਰ ਮੈਪਿੰਗ ਨਹੀਂ ਕਰਵਾਈ, ਉਹ ਇਸ ਕੈਂਪ ਵਿੱਚ ਜਾ ਕੇ ਮੈਪਿੰਗ ਕਰਵਾਉਣ। ਸਮੂਹ ਰਾਜਨੀਤਿਕ ਪਾਰਟੀਆਂ ਨੂੰ ਵੀ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਇਹ ਕਾਰਜ ਬਿਨਾ ਰੁਕਾਵਟ ਚੱਲੇ।

18
988 views

Comment