logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭਵਾਨੀਗੜ੍ਹ ਵਿੱਚ ਖਰਾਬ ਸੜਕਾਂ ਅਤੇ ਗੰਦੇ ਨਾਲੇ ਦੀ ਸਮੱਸਿਆ

ਭਵਾਨੀਗੜ੍ਹ (ਜ਼ਿਲ੍ਹਾ ਸੰਗਰੂਰ): ਪੰਜਾਬ ਸਰਕਾਰ ਦੇ ਵੱਡੇ ਵਿਕਾਸ ਦਾਅਵਿਆਂ ਦੇ ਬਾਵਜੂਦ, ਭਵਾਨੀਗੜ੍ਹ ਵਿੱਚ ਪਟਿਆਲਾ ਰੋਡ ਅੰਡਰਬ੍ਰਿਜ ਤੋਂ ਨਾਭਾ ਕੈਂਚੀ ਤੱਕ ਦੀ ਸੜਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। AIMA ਮੀਡੀਆ ਦੇ ਮੈਂਬਰ ਤਰਨਜੀਤ ਸਿੰਘ ਨੇ ਮੌਕੇ 'ਤੇ ਜਾ ਕੇ ਸੜਕਾਂ ਦੀ ਖਸਤੀ ਹਾਲਤ ਅਤੇ ਟੋਆਂ ਦੇ ਬਾਰੇ ਲੋਕਾਂ ਦੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ। ਲੋਕਾਂ ਨੇ ਦੱਸਿਆ ਕਿ ਚੋਣਾਂ ਦੇ ਸਮੇਂ ਵਾਅਦੇ ਤਾਂ ਹੁੰਦੇ ਹਨ ਪਰ ਅਸਲ ਹਕੀਕਤ ਵਿੱਚ ਸੜਕਾਂ ਦੀ ਮੁਰੰਮਤ ਨਹੀਂ ਹੁੰਦੀ।

ਸੜਕਾਂ 'ਤੇ ਵੱਡੇ ਟੋਏ ਅਤੇ ਖਰਾਬ ਹਾਲਤ ਕਾਰਨ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਹਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ, ਖਾਸ ਕਰਕੇ ਐਚ.ਪੀ. ਪੈਟਰੋਲ ਪੰਪ ਦੇ ਸਾਹਮਣੇ ਡੂੰਘੇ ਟੋਏ ਹਨ ਜਿੱਥੇ ਬਾਰਿਸ਼ ਦਾ ਪਾਣੀ ਇਕੱਠਾ ਹੋ ਜਾਂਦਾ ਹੈ। ਨਾਲ ਹੀ ਗੁਰੂ ਘਰ ਦੇ ਸਾਹਮਣੇ ਇੱਕ ਗੰਦਾ ਨਾਲਾ ਖੁੱਲ੍ਹਾ ਹੈ ਜਿਸ ਨਾਲ ਆਲੇ-ਦੁਆਲੇ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ।

ਲੋਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੜਕਾਂ ਅਤੇ ਨਾਲੇ ਦੀ ਸਥਿਤੀ ਨੂੰ ਜਲਦੀ ਸੁਧਾਰਿਆ ਨਾ ਗਿਆ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ। ਤਰਨਜੀਤ ਸਿੰਘ ਨੇ ਇਸ ਮਾਮਲੇ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਹੈ।

8
598 views

Comment