logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਲਾਕ ਦੋ ਰਾਂ ਗਲਾ ਦੇ ਵੱਖ ਵੱਖ ਸਕੂਲਾਂ ਵਿੱਚ ਰੈਡੀ ਨੈਸ ਮੇਲੇ ਦਾ ਆਯੋਜਨ, ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਪਿੰਡੀ ਵਿਖੇ ਬੀ ਪੀ ਈ ਓ ਨੇ ਕੀਤੀ ਸ਼ਿਰਕਤ

ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀਤੇ ਦਿਨ ਬਲਾਕ ਦੋਰਾਂਗਲਾ ਦੇ ਵੱਖ ਵੱਖ ਸਕੂਲਾਂ ਵਿਖੇ ਰੈਡੀਨੈਸ ਮੇਲੇ ਦਾ ਆਯੋਜਨ ਕੀਤਾ ਗਿਆ l ਸਰਕਾਰੀ ਪ੍ਰਾਇਮਰੀ ਸਕੂਲ ਰੰਗੜਪਿੰਡੀ ਦੇ ਮੇਲੇ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਨੇ ਸ਼ਿਰਕਤ ਕੀਤੀ ਮੇਲੇ ਵਿੱਚ ਮਾਪਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਨਰੇਸ਼ ਪਨਿਆੜ ਨੇ ਕਿਹਾ ਕਿ ਉਕਤ ਮੇਲਾ ਬੱਚਿਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਲਗਾਇਆ ਗਿਆ ਹੈ ਆਉਂਦੇ ਕੁਝ ਦਿਨਾਂ ਤੱਕ ਸਕੂਲਾਂ ਵਿੱਚ ਛੁੱਟੀਆਂ ਹੋਣ ਜਾ ਰਹੀਆਂ ਹਨ l ਆਪ ਸਭ ਦੇ ਮੋਬਾਈਲ ਨੰਬਰ ਲਏ ਜਾਣਗੇ ਫਿਰ ਉਹਨਾਂ ਦਾ ਇੱਕ ਗਰੁੱਪ ਬਣਾ ਦਿੱਤਾ ਜਾਵੇਗਾ ,ਛੁੱਟੀਆਂ ਵਿੱਚ ਰੋਜਾਨਾ ਆਪ ਜੀ ਨੂੰ ਕੁਝ ਗਤੀਵਿਧੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਜਿਸ ਨੂੰ ਪ੍ਰੀ ਪ੍ਰਾਇਮਰੀ,ਪਹਿਲੀ ਅਤੇ ਦੂਸਰੀ ਜਮਾਤ ਦੇ ਬੱਚਿਆਂ ਨਾਲ ਮਾਪੇ ਜਰੂਰ ਕਰਵਾਉਣ ਤਾਂ ਕਿ ਬੱਚਿਆਂ ਦਾ ਸਰਬਪੱਖੀ ਵਿਕਾਸ ਹੋ ਸਕੇ ਪ੍ਰੀ ਪ੍ਰਾਇਮਰੀ ਦੀ ਇੰਚਾਰਜ ਮੈਡਮ ਅੰਜੂ ਬਾਲਾ ਨੇ ਦੱਸਿਆ ਕਿ ਪੰਜ ਵਿਕਾਸਾਂ ਦੇ ਸਟਾਲ ਲਗਾ ਕੇ ਬੱਚਿਆਂ ਦੇ ਨਾਲ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਨੂੰ ਮਾਪਿਆਂ ਨੇ ਸਰਾਹਿਆ ਇਸ ਮੌਕੇ ਸਕੂਲ ਹੈਡ ਟੀਚਰ ਸਰੋਜ ਬਾਲਾ, ਕਮਲੇਸ਼ ਕੁਮਾਰੀ, ਸਰਬਜੀਤ ਕੌਰ, ਆਰਤੀ, ਪੰਕਜ ਡਿੰਪਲ, ਆਰਤੀ ਦੇਵੀ ਆਦਿ ਹਾਜਰ ਸਨ

115
2493 views

Comment