logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅਮਰ ਸ਼ਹੀਦ Baba Moti Ram mehra

ਕਸ਼ਯਪ ਰਾਜਪੂਤ ਮਿਹਰਾ ਸਮਾਜ ਦੇ ਸਮੂਹ ਸਤਿਕਾਰਯੋਗ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ।

ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਦਿਨੀਂ 17 ਮਈ 2026 ਨੂੰ ਅਮਰ ਸ਼ਹੀਦ Baba Moti Ram Mehra ਮੈਮੋਰੀਅਲ ਚੈਰਿਟੇਬਲ ਟਰੱਸਟ, Sri Fatehgarh Sahib ਵਿਖੇ ਟਰੱਸਟ ਦੇ ਚੇਅਰਮੈਨ ਸਾਹਿਬ ਦੀ ਚੋਣ ਲਈ ਵੋਟਾਂ ਪਈਆਂ। ਪੂਰੇ ਪੰਜਾਬ ਭਰ ਤੋਂ ਕਸ਼ਯਪ ਰਾਜਪੂਤਮਿਹਰਾ ਸਮਾਜ ਦੀ ਸੰਗਤ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।

ਗੁਰਦਾਸਪੁਰ ਤੋਂ ਡਾਕਟਰ ਮਨਮੋਹਨ ਸਿੰਘ ਭਾਗੋਵਾਲੀਆ ਅਤੇ ਸਰਦਾਰ ਬਲਵੀਰ ਸਿੰਘ ਪਾਹੜਾ ਜੀ ਦੀ ਅਗਵਾਈ ਹੇਠ ਸਮਾਜ ਦੀ ਸੰਗਤ ਵੱਡੀ ਗਿਣਤੀ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੀ ਅਤੇ ਆਪਣੇ ਵੋਟਾਂ ਦਾ ਸਹੀ ਇਸਤੇਮਾਲ ਕੀਤਾ। ਇਸ ਲਈ ਸਮੂਹ ਸੰਗਤ ਧੰਨਵਾਦ ਦੀ ਪਾਤਰ ਹੈ।

ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਰਦਾਰ ਸੁਖਦੇਵ ਸਿੰਘ ਰਾਜ ਜੀ ਹੁਣ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਿਹਰਾ ਮੈਮੋਰੀਅਲ ਚੈਰਿਟੇਬਲ ਟਰੱਸਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਵੇਂ ਚੇਅਰਮੈਨ ਚੁਣੇ ਗਏ ਹਨ। ਉਹਨਾਂ ਨੂੰ ਮੇਰੇ ਵੱਲੋਂ ਅਤੇ ਸਮੂਹ ਕਸ਼ਯਪ ਰਾਜਪੂਤ ਮਿਹਰਾ ਸਮਾਜ ਵੱਲੋਂ ਬਹੁਤ ਬਹੁਤ ਮੁਬਾਰਕਾਂ।

ਸਰਦਾਰ ਸੁਖਦੇਵ ਸਿੰਘ ਰਾਜ ਜੀ ਇਕ ਇਮਾਨਦਾਰ, ਸੂਝਵਾਨ, ਵਫ਼ਾਦਾਰ ਅਤੇ ਸਮਾਜ ਸੇਵਕ ਵਿਅਕਤੀ ਹਨ, ਜੋ ਲੰਮੇ ਸਮੇਂ ਤੋਂ ਟਰੱਸਟ ਦੀ ਸੇਵਾ ਨਿਭਾ ਰਹੇ ਹਨ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਰੱਬੀ ਮੇਹਰ ਨਾਲ ਸਮਾਜ ਦੀਆਂ ਚੱਲ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਪੂਰਾ ਕਸ਼ਯਪ ਰਾਜਪੂਤ ਮਿਹਰਾ ਸਮਾਜ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।

ਆਈਮਾ ਮੀਡੀਆ ਨਿਊਜ਼ ਰਿਪੋਰਟ ਤਰਸੇਮ ਲਾਲ ਕਸ਼ਯਪ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ॥

9
762 views

Comment