ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਾਨੂੰਨ 'ਤੇ ਗੁਰਮਤਿ ਗ੍ਰੰਥੀ ਸਭਾ ਦੀ ਮੀਟਿੰਗ
ਅੰਮ੍ਰਿਤਸਰ: ਬਾਬਾ ਬੁੱਢਾ ਜੀ, ਇੰਟਰੈਨਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ) ਭਾਰਤ ਦੀ ਅਹਿਮ ਮੀਟਿੰਗ ਸ੍ਰੀ ਅੰਮ੍ਰਿਤਸਰ ਵਿਖੇ ਤੇਜ਼ਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ। ਇਸ ਮੀਟਿੰਗ ਦੀ ਅਗਵਾਈ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨ੍ਹਾ ਜੀ ਨੇ ਕੀਤੀ, ਜਿੱਥੇ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਬਣੇ ਕਾਨੂੰਨ ਦਾ ਵਿਸਥਾਰ ਨਾਲ ਵਿਚਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਇਹ ਨਤੀਜਾ ਨਿਕਲਿਆ ਕਿ ਮੌਜੂਦਾ ਕਾਨੂੰਨ ਗ੍ਰੰਥੀ ਪਾਠੀ ਸਿੰਘਾਂ ਦੇ ਲਈ ਬਾਅਦ ਵਿੱਚ ਸਮੱਸਿਆ ਦਾ ਕਾਰਨ ਬਣ ਸਕਦਾ ਹੈ।
ਭਾਈ ਬਲਜਿੰਦਰ ਸਿੰਘ ਛੰਨ੍ਹਾ ਜੀ ਨੇ ਦੱਸਿਆ ਕਿ ਜਲਦੀ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਮੀਟਿੰਗ ਵਿੱਚ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਸਿੰਦਰ ਸਿੰਘ, ਜਨਰਲ ਸਕੱਤਰ ਭਾਈ ਬਖਸੀਸ ਸਿੰਘ, ਖਜਾਨਚੀ ਬਾਬਾ ਤਿਲਕ ਸਿੰਘ, ਪੰਜਾਬ ਪ੍ਰਧਾਨ ਦਿਹਾਤੀ ਭਾਈ ਵੀਰ ਸਿੰਘ ਸੁਖਵਾਲ, ਇੰਸਪੈਕਟਰ ਧਾਰਮਿਕ ਪੜਤਾਲਾਂ ਭਾਈ ਰਣਜੀਤ ਸਿੰਘ ਸੁਖੇਵਾਲ, ਭਾਈ ਸਿਮਰਨਜੀਤ ਸਿੰਘ, ਭਾਈ ਗੁਰਮੀਤ ਸਿੰਘ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਸ੍ਰੋਮਣੀ ਪੰਥ ਅਕਾਲੀ ਦਸ਼ਮੇਸ, ਤਰਨਾਂ ਦਲ, ਨਿਸਾਨ ਸੰਪਰਦਾਇ ਦਲ, ਪੰਥ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮੁੱਖ ਜੱਥੇਦਾਰ ਬਾਬਾ ਹਰਦੇਵ ਸਿੰਘ, ਬਾਬਾ ਗੁਰਸੇਵਕ ਸਿੰਘ, ਬਾਬਾ ਬਚਿੱਤਰ ਸਿੰਘ, ਬਾਬਾ ਗੁਰਭੇਜ ਸਿੰਘ, ਬਾਬਾ ਸੰਦੀਪ ਸਿੰਘ, ਬਾਬਾ ਸੌਰਬ ਸਿੰਘ ਵੀ ਮੌਜੂਦ ਸਨ।