logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਰਈਆ: ਮਾਤਾ ਬਲਵਿੰਦਰ ਕੌਰ ਨੇ ਭਗਵੰਤ ਮਾਨ ਤੋਂ ਪੁੱਛੇ ਤਿੱਖੇ ਸਵਾਲ

ਰਈਆ: ਮਾਤਾ ਬਲਵਿੰਦਰ ਕੌਰ, ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਹਨ, ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਸਵਾਲ ਉਠਾਏ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕਿੱਥੇ ਗਿਆ। ਮਾਤਾ ਬਲਵਿੰਦਰ ਕੌਰ ਨੇ ਨਸ਼ੇ ਦੇ ਖਿਲਾਫ ਮੁਹਿੰਮ ਵਿੱਚ ਆਏ ਵਾਅਦਿਆਂ ਦੀ ਪੁੱਛਗਿੱਛ ਕੀਤੀ ਅਤੇ ਭਗਵੰਤ ਮਾਨ ਦੀ ਨਸ਼ਾ ਮੁਕਤੀ ਵਾਲੀ ਨੀਤੀ ਨੂੰ ਲੇ ਕੇ ਆਪਣਾ ਸੱਚ ਬਿਆਨ ਕੀਤਾ।

ਉਨ੍ਹਾਂ ਨੇ ਇਸ ਗੱਲ ‘ਤੇ ਵੀ ਪ੍ਰਸ਼ਨ ਚੁੱਕਿਆ ਕਿ ਜਿਸ ਇਨਸਾਨ ਨੇ ਨਸ਼ਾ ਬੰਦ ਕਰਵਾਏ, ਉਸ ਨੂੰ NSA ਅਧੀਨ ਜੇਲ੍ਹ ਵਿੱਚ ਕਿਉਂ ਰੱਖਿਆ ਗਿਆ ਅਤੇ NSA ਹਟਾਏ ਜਾਣ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਕਿਉਂ ਨਹੀਂ ਲਿਆਂਦਾ ਗਿਆ। ਮਾਤਾ ਜੀ ਦੇ ਸਵਾਲਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਆਪਣੀਆਂ ਗੱਡੀਆਂ ਭਜਾ ਕੇ ਮੌਕੇ ਤੋਂ ਚਲੇ ਗਏ। ਪੰਜਾਬ ਦੀ ਜਨਤਾ ਇਸ ਸਾਰੇ ਵਾਕਏ ਨੂੰ ਧਿਆਨ ਨਾਲ ਦੇਖ ਰਹੀ ਹੈ।

2
156 views

Comment