logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪਟਿਆਲਾ: ਸਰਕਾਰੀ ਮੈਡੀਕਲ ਕਾਲਜ ਨੇ ਵਿਸ਼ਵ ਹੱਥ ਸਫ਼ਾਈ ਦਿਵਸ ਮਨਾਇਆ

ਪਟਿਆਲਾ: ਸਰਕਾਰੀ ਮੈਡੀਕਲ ਕਾਲਜ ਦੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਵਿਸ਼ਵ ਹੱਥ ਸਫ਼ਾਈ ਦਿਵਸ ਮਨਾਉਂਦੇ ਹੋਏ ਰਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੱਥਾਂ ਦੀ ਸਫ਼ਾਈ ਬਾਰੇ ਜਾਗਰੂਕਤਾ ਪ੍ਰਦਾਨ ਕੀਤੀ ਗਈ। ਇਸ ਪ੍ਰੋਗਰਾਮ ਦੀ ਅਗਵਾਈ ਡਾਇਰੈਕਟਰ ਪ੍ਰਿੰਸੀਪਲ ਡਾ. ਰਮਿੰਦਰ ਪਾਲ ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਅਤੇ ਮਾਈਕਰੋਬਾਇਓਲੋਜੀ ਵਿਭਾਗ ਦੇ ਮੁੱਖੀ ਡਾ. ਰੁਪਿੰਦਰ ਬਖਸ਼ੀ ਨੇ ਕੀਤੀ। 100 ਤੋਂ ਵੱਧ ਡਾਕਟਰਾਂ ਨੇ ਹੱਥ ਸਾਫ ਰੱਖਣ ਦੀ ਸਹੁੰ ਲੀ ਤਾਂ ਜੋ ਹੱਥਾਂ ਤੋਂ ਫੈਲਣ ਵਾਲੀ ਇਨਫੈਕਸ਼ਨਾਂ ਨੂੰ ਰੋਕਿਆ ਜਾ ਸਕੇ।

ਡਾਇਰੈਕਟਰ ਪ੍ਰਿੰਸੀਪਲ ਡਾ. ਆਰਪੀਐਸ ਸਿਬੀਆ ਅਤੇ ਪ੍ਰੋਫੈਸਰ ਡਾ. ਅਕਾਸ਼ਦੀਪ ਅਗਰਵਾਲ ਨੇ ਹੱਥ ਸਾਫ ਰੱਖਣ ਦੀ ਸਹੁੰ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਰਜਿੰਦਰਾ ਹਸਪਤਾਲ ਦੀ ਇਨਫੈਕਸ਼ਨ ਕੰਟਰੋਲ ਟੀਮ ਦੇ ਸਟਾਫ ਨਰਸਾਂ ਨੇ ਓਪੀਡੀ ਵਿੱਚ ਮਰੀਜ਼ਾਂ ਨੂੰ ਹੱਥ ਸਾਫ਼ ਕਰਕੇ ਰੋਗਾਂ ਦੇ ਫੈਲਣ ਤੋਂ ਬਚਣ ਦੀ ਜਾਗਰੂਕਤਾ ਦਿੱਤੀ। ਇਸ ਮੌਕੇ ਵਿਭਾਗ ਦੇ ਸਾਰੇ ਫੈਕਲਟੀ ਮੈਂਬਰ ਡਾ. ਰੇਨੂੰ ਬਾਂਸਲ, ਡਾ. ਮਨਦੀਪ ਕੌਰ, ਡਾ. ਸ਼ਿਵਾਨੀ ਸ਼ਰਮਾ, ਡਾ. ਸੁਨੀਲ ਭਾਰਦਵਾਜ਼, ਡਾ. ਸਰਜੀਵਨ ਕੌਰ ਸਮੇਤ ਸੀਨੀਅਰ ਅਤੇ ਜੂਨੀਅਰ ਰੈਜੀਡੈਂਟਸ ਨੇ ਭੀ ਉਤਸ਼ਾਹ ਨਾਲ ਭਾਗ ਲਿਆ।

19
8374 views

Comment