ਪਟਿਆਲਾ ਮਿਡਟਾਊਨ ਰੋਟਰੀ ਕਲੱਬ ਵੱਲੋਂ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ
ਪਟਿਆਲਾ: ਰੋਟਰੀ ਕਲੱਬ ਪਟਿਆਲਾ ਮਿਡਟਾਊਨ ਅਤੇ ਪਟਿਆਲਾ ਹਾਰਟ ਹਸਪਤਾਲ ਦੇ ਸਾਂਝੇ ਯਤਨਾਂ ਨਾਲ ਰੋਟਰੀ ਭਵਨ, ਪਟਿਆਲਾ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਪ੍ਰਧਾਨ ਵਿਸ਼ਾਲ ਸ਼ਰਮਾ, ਸਹਾਇਕ ਗਵਰਨਰ ਰੋਟੇਰੀਅਨ ਮਾਨਿਕ ਰਾਜ ਸਿੰਗਲਾ ਅਤੇ ਸਕੱਤਰ ਅਮਿਤ ਜਿੰਦਲ ਦੀ ਅਗਵਾਈ ਵਿੱਚ ਲਗਭਗ 60 ਮਰੀਜ਼ਾਂ ਦਾ ਮੁਫ਼ਤ ਚੈਕਅਪ ਕੀਤਾ ਗਿਆ। ਪ੍ਰੋਜੈਕਟ ਚੇਅਰਮੈਨ ਡਾ.ਸਤਵੰਤ ਸਚਦੇਵਾ, ਕੋ-ਚੇਅਰਮੈਨ ਡਾ.ਹਿਤੇਸ਼ ਮਲਹੋਤਰਾ ਅਤੇ ਕੋ-ਚੇਅਰਮੈਨ ਡਾ. ਕੇ.ਸੀ ਗਰਗ ਨੇ ਵੀ ਇਸ ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।
ਪੀ.ਆਰ.ਟੀ.ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਇਸ ਕੈਂਪ ਦੇ ਮੁੱਖ ਮਹਿਮਾਨ ਸਨ। ਉਹਨਾਂ ਨੇ ਸਿਹਤ ਖੇਤਰ ਵਿੱਚ ਸਮਾਜ ਸੇਵਾ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਰੋਟਰੀ ਕਲੱਬ ਦੇ ਸਮਾਜ ਸੇਵਾ ਕਾਰਜਾਂ ਲਈ ਸ਼ੁਕਰਾਨਾ ਪ੍ਰਗਟ ਕੀਤਾ। ਸਹਾਇਕ ਗਵਰਨਰ ਮਾਨਿਕ ਰਾਜ ਸਿੰਗਲਾ ਨੇ ਵੀ ਰੋਟਰੀ ਅਤੇ ਪਟਿਆਲਾ ਹਾਰਟ ਦੀ ਟੀਮ ਨੂੰ ਇਕੱਠਾ ਕਰਕੇ ਮਹੱਤਵਪੂਰਣ ਯੋਗਦਾਨ ਦਿੱਤਾ। ਕੈਂਪ ਵਿੱਚ ਰੋਟਰੀ ਕਲੱਬ ਦੇ ਕਈ ਮੈਂਬਰ ਜਿਵੇਂ ਦੇਵੀ ਦਿਆਲ ਗੋਇਲ, ਰਕੇਸ਼ ਸਿੰਗਲਾ, ਹਰਬੰਸ ਬੰਸਲ ਆਦਿ ਅਤੇ ਪਟਿਆਲਾ ਹਾਰਟ ਹਸਪਤਾਲ ਦੀ ਟੀਮ ਜਿਵੇਂ ਦਿਲਸ਼ਾਦ ਸਿੱਧੂ, ਡਾ. ਸੁਖਜੋਤ ਸਿੰਘ, ਡਾ. ਗੁਰਦਰਸ਼ਨ ਸਿੰਘ ਆਦਿ ਮੌਜੂਦ ਸਨ।