ਪੰਜਾਬ ‘ਚ GST ਚੋਰਾਂ ‘ਤੇ ਵੱਡੀ ਕਾਰਵਾਈ, ਲੋਹੇ ਤੇ ਸਕ੍ਰੈਪ ਨਾਲ ਜੁੜੇ 200 ਵਾਹਨ ਕਬਜ਼ੇ ‘ਚ, 5 ਕਰੋੜ ਤੋਂ ਵੱਧ ਦਾ ਮਾਲ ਜ਼ਬਤ
ਜਲੰਧਰ: ਪੰਜਾਬ ਵਿੱਚ GST ਚੋਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਵਿਭਾਗ ਨੇ ਲੋਹੇ ਅਤੇ ਸਕ੍ਰੈਪ ਦੇ ਕਾਰੋਬਾਰ ਨਾਲ ਜੁੜੇ ਲਗਭਗ 200 ਵਾਹਨਾਂ ਨੂੰ ਕਬਜ਼ੇ ਵਿੱਚ ਲਿਆ ਹੈ। ਇਹ ਕਾਰਵਾਈ ਜਲੰਧਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ ਅਤੇ ਖੰਨਾ ਸਮੇਤ ਕਈ ਇਲਾਕਿਆਂ ਵਿੱਚ ਇਕੱਠੇ ਤੌਰ ‘ਤੇ ਕੀਤੀ ਗਈ।
ਅਧਿਕਾਰੀਆਂ ਦੇ ਅਨੁਸਾਰ ਇਸ ਦੌਰਾਨ 5 ਕਰੋੜ ਰੁਪਏ ਤੋਂ ਵੱਧ ਮੁੱਲ ਦਾ ਮਾਲ ਜ਼ਬਤ ਕੀਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਵਪਾਰੀ ਗੈਰਕਾਨੂੰਨੀ ਤਰੀਕੇ ਨਾਲ ਟੈਕਸ ਚੋਰੀ ਕਰ ਰਹੇ ਸਨ ਅਤੇ ਬਿਨਾਂ ਬਿਲਾਂ ਦੇ ਮਾਲ ਦੀ ਆਵਾਜਾਈ ਕਰ ਰਹੇ ਸਨ।
ਵਿਭਾਗ ਨੇ ਕਿਹਾ ਹੈ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ। ਇਸ ਮੁਹਿੰਮ ਨਾਲ ਸਰਕਾਰ ਨੂੰ ਵੱਡੇ ਪੱਧਰ ‘ਤੇ ਰਾਜਸਵ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਮਿਲੇਗੀ।
ਰਿਪੋਰਟਰ: ਅਜੈ ਕੁਮਾਰ, ਜਲੰਧਰ ਪੰਜਾਬ**