ਲਹਿਰਾਗਾਗਾ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ, ਗੈਰ-ਰਜਿਸਟਰਡ ਪ੍ਰੈਕਟੀਸ਼ਨਰਾਂ ਲਈ ਜਲਦ ਕੋਰਸ ਸ਼ੁਰੂ ਕਰਨ ਦੀ ਮੰਗ।
ਸਰਕਾਰ ਵੱਲੋਂ ਭਰੋਸਾ,ਕੋਰਸ ਰਾਹੀਂ ਪਿੰਡਾਂ ਵਿੱਚ ਕਾਨੂੰਨੀ ਤੌਰ ‘ਤੇ ਮੈਡੀਕਲ ਪ੍ਰੈਕਟਿਸ ਦੀ ਮਿਲੇਗੀ ਮਨਜ਼ੂਰੀ
ਲਹਿਰਾਗਾਗਾ, 29 ਅਪ੍ਰੈਲ (ਸੁਰੇਸ਼ ਜਵਾਹਰ ਵਾਲਾ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਲਹਿਰਾ ਗਾਗਾ ਦੀ ਮਹੀਨਾਵਾਰ ਮੀਟਿੰਗ ਮੀਤ ਪ੍ਰਧਾਨ ਦਲੇਲ ਸਿੰਘ ਗੁਰਨੇ ਕਲਾਂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਦੌਰਾਨ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਗੈਰ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਲਈ ਜਲਦ ਤੋਂ ਜਲਦ ਕੋਰਸ ਸ਼ੁਰੂ ਕਰਵਾਇਆ ਜਾਵੇ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਬੁਲਾਰੇ ਨੇ ਦੱਸਿਆ ਕਿ 11 ਅਪ੍ਰੈਲ 2026 ਦੀ ਸੂਬਾ ਪੱਧਰੀ ਰੈਲੀ ਤੋਂ ਬਾਅਦ 16 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਕੋਈ ਉਚਿਤ ਕੋਰਸ ਲਾਗੂ ਕਰਕੇ ਗੈਰ-ਰਜਿਸਟਰਡ ਪ੍ਰੈਕਟੀਸ਼ਨਰਾਂ ਨੂੰ ਕਾਨੂੰਨੀ ਤੌਰ ‘ਤੇ ਪਿੰਡਾਂ ਵਿੱਚ ਮੈਡੀਕਲ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਆਲਮਪੁਰ, ਖਜਾਨਚੀ ਰਾਜ ਕੁਮਾਰ ਚੋਟੀਆਂ, ਚੇਅਰਮੈਨ ਬ੍ਰਤਿੰਦਰ ਬਰਾੜ, ਸੁਖਜਿੰਦਰ ਸਿੰਘ ਕੋਟੜਾ, ਲਾਲ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ, ਪ੍ਰਗਟ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਵਿੰਦਰ ਸਿੰਘ, ਹਰਜਿੰਦਰ ਸਿੰਘ, ਅਜੈਬ ਸਿੰਘ, ਮਨਜੀਤ ਸਿੰਘ, ਹਰਦੀਪ ਸ਼ਰਮਾ, ਸਤਗੁਰ ਸਿੰਘ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।