logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੁਲਿਸ ਨੇ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਪਰਚਾ ਕੀਤਾ ਦਰਜ।

ਮਹਿਲ ਕਲਾਂ (ਬਲਵਿੰਦਰ ਸਿੰਘ) : ਟੱਲੇਵਾਲ ਪੁਲਸ ਵੱਲੋਂ ਟੱਲੇਵਾਲ ਪੁਲ ਉੱਪਰ ਨਾਕਾ ਲਗਾਇਆ ਗਿਆ ਸੀ। ਐੱਸ. ਐੱਚ. ਓ ਟੱਲੇਵਾਲ ਸਰਬਜੀਤ ਸਿੰਘ ਰੰਗੀਆਂ ਨੇ ਦੱਸਿਆ ਕਿ ਮੁਖਬਰੀ ਮਿਲਣ ਦੇ ਆਧਾਰ ਤੇ ਏ. ਐੱਸ. ਆਈ ਜਸਮੇਲ ਸਿੰਘ ਨੇ ਹਰਬੰਸ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਟੱਲੇਵਾਲ ਤੇ ਉਸਦਾ ਸਾਥੀ ਜਸ਼ਨਦੀਪ ਪੁੱਤਰ ਰੇਸ਼ਮ ਵਾਸੀ ਬੀਹਲਾ ਦੋਵਾਂ ਨੂੰ ਪੁਲਸ ਪਾਰਟੀ ਸਮੇਤ ਕਾਬੂ ਕੀਤਾ। ਜਿੰਨ੍ਹਾਂ ਤੋਂ ਚੋਰੀ ਦਾ ਮੋਟਸਾਈਕਲ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਥਾਣਾ ਮੁਖੀ ਨੇ ਕਿਹਾ ਕਿ ਇਲਾਕੇ ਵਿਚ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਬਾਜ਼ ਆ ਜਾਣ, ਕਿਸੇ ਵੀ ਅਪਰਾਧੀ ਨਾਲ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।

0
0 views

Comment