logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਨੂੰ ਨੌਜਵਾਨਾਂ ਵੱਲੋਂ ਭਰਪੂਰ ਸਮਰਥਨ- ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਨੂੰ ਨੌਜਵਾਨਾਂ ਵੱਲੋਂ ਭਰਪੂਰ ਸਮਰਥਨ- ਹਰਜੋਤ ਬੈਂਸ
ਰਿਕਾਰਡ ਸਮੇਂ ਵਿੱਚ 160 ਤੋਂ ਵੱਧ ਟੀਮਾਂ ਦੀ ਰਜਿਸਟ੍ਰੇਸ਼ਨ- ਕੈਬਨਿਟ ਮੰਤਰੀ
ਹਰ ਟੀਮ ਨੂੰ ਜਰਸੀ ਤੇ ਕਿੱਟ ਦੇ ਕੇ ਖੇਡਾਂ ਨੂੰ ਮਿਲੇਗਾ ਵਾਧਾ- ਬੈਂਸ
ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਰਾਹੀਂ ਨਵਾਂ ਉਪਰਾਲਾ
ਸ੍ਰੀ ਅਨੰਦਪੁਰ ਸਾਹਿਬ 23 ਅਪ੍ਰੈਲ: ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਲਈ ਮਿਲੇ ਬੇਮਿਸਾਲ ਸਮਰਥਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਇਲਾਕੇ ਦੇ ਨੌਜਵਾਨਾਂ ਅਤੇ ਸਾਰੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਲੀਗ ਨੌਜਵਾਨਾਂ ਦੀ ਉਨ੍ਹਾਂ ਦੀ ਖੇਡਾਂ ਪ੍ਰਤੀ ਲਗਨ ਦਾ ਪ੍ਰਤੀਕ ਬਣ ਚੁੱਕੀ ਹੈ, ਜਿਸ ਨੂੰ ਉਮੀਦ ਤੋਂ ਕਈ ਗੁਣਾ ਵੱਧ ਸਹਿਯੋਗ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 27 ਅਪ੍ਰੈਲ ਨੂੰ ਪ੍ਰਮੁੱਖ ਖੇਡ ਹਸਤੀਆਂ ਦੀ ਹਾਜ਼ਰੀ ਵਿੱਚ ਸ਼ੁਰੂ ਹੋਣਗੇ ਅਤੇ 3 ਮਈ ਨੂੰ ਫਾਈਨਲ ਮੁਕਾਬਲਿਆਂ ਨਾਲ ਸੰਪੰਨ ਹੋਣਗੇ।
ਸ.ਬੈਂਸ ਨੇ ਦੱਸਿਆ ਕਿ ਸਿਰਫ ਕੁਝ ਹੀ ਦਿਨਾਂ ਵਿੱਚ 160 ਤੋਂ ਵੱਧ ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨੌਜਵਾਨਾਂ ਵੱਲੋਂ ਟੀਮਾਂ ਦੀ ਤਿਆਰੀ, ਪ੍ਰੈਕਟਿਸ ਅਤੇ ਆਪਣੇ ਟੀਮਾਂ ਦੇ ਨਾਂ ਰੱਖਣ ਦੀ ਲਹਿਰ ਦੇਖਣਯੋਗ ਹੈ। ਹਰ ਪਿੰਡ ਵਿੱਚ ਖੇਡਾਂ ਦਾ ਮਾਹੌਲ ਬਣ ਰਿਹਾ ਹੈ ਅਤੇ ਬੱਚੇ ਬੜੇ ਜੋਸ਼ ਨਾਲ ਇਸ ਲੀਗ ਲਈ ਤਿਆਰੀ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੀਮੀਅਰ ਲੀਗ ਦਾ ਮਕਸਦ ਸਿਰਫ ਮੁਕਾਬਲੇ ਕਰਵਾਉਣਾ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨਾ ਹੈ। ਸ.ਬੈਂਸ ਨੇ ਦੱਸਿਆ ਕਿ ਹਰ ਟੀਮ ਨੂੰ ਆਪਣੇ ਪਿੰਡ ਦੇ ਨਾਮ ਵਾਲੀ ਖਾਸ ਜਰਸੀ ਦਿੱਤੀ ਜਾਵੇਗੀ, ਜਿਸ ਨਾਲ ਖਿਡਾਰੀਆਂ ਵਿੱਚ ਮਾਣ ਅਤੇ ਪਛਾਣ ਦਾ ਅਹਿਸਾਸ ਵਧੇਗਾ।
ਇਸ ਤੋਂ ਇਲਾਵਾ, ਹਰ ਟੀਮ ਨੂੰ ਖੇਡਾਂ ਲਈ ਪੂਰੀ ਕਿੱਟ ਮੁਹੱਈਆ ਕਰਵਾਈ ਜਾਵੇਗੀ, ਜਿਸ ਵਿੱਚ ਬੈਟ, ਕ੍ਰਿਕਟ ਕਿੱਟ ਬੈਗ, ਵਿਕਟਾਂ ਅਤੇ ਗੇਂਦਾਂ ਸ਼ਾਮਲ ਹਨ, ਤਾਂ ਜੋ ਖਿਡਾਰੀ ਅਗਲੇ ਸਮੇਂ ਵਿੱਚ ਵੀ ਖੇਡਾਂ ਨਾਲ ਜੁੜੇ ਰਹਿਣ। ਹਰ ਭਾਗ ਲੈਣ ਵਾਲੇ ਖਿਡਾਰੀ ਨੂੰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ, ਜੋ ਉਨ੍ਹਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਨਾਲ ਜੋੜੇਗਾ। ਸ.ਬੈਂਸ ਨੇ ਕਿਹਾ ਕਿ ਜਲਦ ਹੀ ਟੂਰਨਾਮੈਂਟ ਦੇ ਮੈਚਾਂ ਦਾ ਪੂਰਾ ਸ਼ਡਿਊਲ ਅਤੇ ਜੋਨ ਵਾਰ ਜਾਣਕਾਰੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੀਗ ਨਾਲ ਜੁੜੇ ਰਹਿਣ ਅਤੇ ਖੇਡਾਂ ਰਾਹੀਂ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ।

28
1060 views

Comment