logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਥਾਣਾ ਮਜੀਠਾ ਰੋਡ ਵੱਲੋਂ ਇੱਕ ਮਹਿਲਾ ਪਾਸੋਂ ਸਨੈਚਿੰਗ ਕਰਨ ਵਾਲਾ 01 ਘੰਟੇ ਅੰਦਰ ਕਾਬੂ

ਅੰਮ੍ਰਿਤਸਰ, 23 ਅਪ੍ਰੈਲ 2026 (ਅਭਿਨੰਦਨ ਸਿੰਘ)

ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਸਿਰੀਵਨਿੱਲਾ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਗਗਨਦੀਪ ਸਿੰਘ ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਸਬ-ਇੰਸਪੈਕਟਰ ਹਰਪਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਔਰਤ ਦਾ ਪਰਸ ਖੋਹ ਕੇ ਭੱਜਣ ਵਾਲਾ ਝਪਟਮਾਰ ਨੂੰ ਕਰੀਬ 1 ਘੰਟੇ ਵਿੱਚ ਗ੍ਰਿਫਤਾਰ ਕਰਕੇ ਉਸ, ਪਾਸੋਂ ਖੋਹ ਕੀਤਾ ਹੋਇਆ ਸਮਾਨ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਮੁਕੱਦਮਾਂ ਸਿਮਰਨਜੀਤ ਕੌਰ ਵਾਸੀ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਕਿ ਉਹ, ਹੰਸ ਰਾਜ਼ ਛੋਲਿਆ ਵਾਲੇ ਦੀ ਦੁਕਾਨ, ਮਜੀਠਾ ਰੋਡ ਤੇ ਬਾਹਰ ਟੇਬਲ ਤੇ ਖਾ ਰਹੀ ਸੀ ਇਕ ਨੌਜਵਾਨ ਐਕਟਿਵਾ ਆਇਆ ਤੇ ਉਸਦਾ ਪਰਸ ਖੋਹ ਕਰਕੇ ਭੱਜ ਗਿਆ।
ਥਾਣਾ ਮਜੀਠਾ ਰੋਡ ਦੀ ਪੁਲਿਸ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਔਰਤ ਦਾ ਪਰਸ ਚੌਰੀ ਕਰਨ ਵਾਲੇ ਦੋਸ਼ੀ 01 ਘੰਟੇ ਵਿੱਚ ਹੀ ਦੋਸ਼ੀ ਨੂੰ ਸੂਰਜ ਪੁੱਤਰ ਅਮਰਜੀਤ ਸਿੰਘ ਵਾਸੀ ਮਕਾਨ ਨੰਬਰ 744 ਗਲੀ ਨੰਬਰ 07 ਸ਼ਿਵਪੁਰੀ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ ਖੋਹ ਕੀਤਾ ਪਰਸ, ਮੋਬਾਈਲ ਫੋਨ ਅਤੇ ਵਾਰਦਾਤ ਸਮੇਂ ਵਰਤੀ ਐਕਟੀਵਾ ਬ੍ਰਾਮਦ ਕੀਤੀ ਗਈ ਹੈ।

ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

0
485 views

Comment