logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਦਰਿਆਵਾਂ ਨਾਲ ਜੁੜੀ ਹੋਈ ਹੈ ਪੰਜਾਬ ਦੀ ਹੋਂਦ ਤੇ ਪਛਾਣ ਸੰਤ ਸੀਚੇਵਾਲ


ਬੁੱਢੇ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੇ ਬਾਵਜੂਦ ਗੋਹਾ ਚੁੱਕਣ ਦੀ ਚੁਣੌਤੀ ਬਰਕਰਾਰ

ਦਰਿਆ ਵਿੱਚ ਗੰਦਗੀ ਨਾਲ ਭਰੇ ਬੋਰੇ ਸੁੱਟਣ ਦਾ ਰੁਝਾਨ ਵਧਿਆ

ਪਿੰਡ ਤਲਵਾੜਾ ਵਿਖੇ ਬਣ ਰਿਹਾ ਸੀਚੇਵਾਲ ਮਾਡਲ

ਟੀਡੀਐਸ 3500 ਤੋਂ ਘਟ ਕੇ 675 ਤੱਕ ਆਇਆ

ਲੁਧਿਆਣਾ ਬੁੱਢੇ ਦਰਿਆ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਲਾਈ ਗਈ ਜੰਗੀ ਮੁਹਿੰਮ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਹੀ ਹੈ। ਪਾਣੀ ਦੀ ਗੁਣਵੱਤਾ ਵਿੱਚ ਵੱਡੇ ਸੁਧਾਰ ਦਰਜ ਕੀਤੇ ਗਏ ਹਨ ਪਰ ਦਰਿਆ ਵਿੱਚ ਗੋਹੇ ਦੇ ਜਾਣ ਦੀ ਚੁਣੌਤੀ ਅਜੇ ਵੀ ਬਰਕਰਾਰ ਹੈ। ਹੈਬੋਵਾਲ ਈਟੀਪੀ ਪਲਾਂਟ ਦੀਆਂ ਛੇ ਮੋਟਰਾਂ ਬੰਦ ਹੋਣ ਕਾਰਨ ਗੋਹੇ ਵਾਲਾ ਪਾਣੀ ਡੇਅਰੀ ਕੰਪਲੈਕਸ ਦੀਆਂ ਗਲੀਆਂ ਵਿੱਚ ਫੈਲ ਰਿਹਾ ਸੀ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਸੰਤ ਸੀਚੇਵਾਲ ਦੀ ਟੀਮ ਵੱਲੋਂ ਇਸ ਬਾਰੇ ਰਿਪੋਰਟ ਕੀਤੀ ਗਈ, ਤਾਂ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਮੋਟਰਾਂ ਨੂੰ ਤੁਰੰਤ ਚਾਲੂ ਕਰਵਾਇਆ ਗਿਆ। ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬੁੱਢੇ ਦਰਿਆ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਦੀ ਅਸਲੀ ਪਛਾਣ ਤੇ ਹੋਂਦ ਇਸਦੇ ਦਰਿਆ ਨਾਲ ਹੀ ਜੁੜੀ ਹੋਈ ਹੈ। ਹੈਬੋਵਾਲ ਡੇਅਰੀ ਕੰਪਲੈਕਸ ਨੇੜੇ ਬਣਾਏ ਗਏ ਅਸਥਾਈ ਸੀਚੇਵਾਲ ਮਾਡਲ ਤਹਿਤ ਟੋਬਿਆਂ ਵਿੱਚੋਂ 105 ਟਨ ਗੋਹਾ ਕੱਢਿਆ ਗਿਆ, ਜਦਕਿ ਡੋਰ-ਟੂ-ਡੋਰ ਸਿਰਫ 15 ਟਨ ਹੀ ਗੋਹਾ ਇਕੱਠਾ ਹੋ ਸਕਿਆ। ਤਾਜਪੁਰ ਡੇਅਰੀ ਕੰਪਲੈਕਸ ਵਿੱਚ 88 ਟਨ ਗੋਹਾ ਟੋਬਿਆਂ ਵਿੱਚੋਂ ਕੱਢਿਆ ਗਿਆ, ਜਦਕਿ ਨਿਰਧਾਰਤ ਸਥਾਨਾਂ ਤੋਂ 28 ਟਨ ਹੀ ਚੁੱਕ ਹੋਇਆ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਹੈਬੋਵਾਲ ਅਤੇ ਤਾਜਪੁਰ ਇਲਾਕਿਆਂ ਵਿੱਚੋਂ ਕੁੱਲ 426 ਟਨ ਗੋਹਾ ਇਕੱਠਾ ਕੀਤਾ ਗਿਆ, ਪਰ ਇਸਦੇ ਬਾਵਜੂਦ 224 ਟਨ ਗੋਹਾ ਅਜੇ ਵੀ ਬੁੱਢੇ ਦਰਿਆ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਵਿੱਚ ਪਹੁੰਚ ਰਿਹਾ ਹੈ। ਸੰਤ ਸੀਚੇਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਾਡੋਵਾਲ ਬਾਈਪਾਸ ਨੇੜੇ ਜੈਨਪੁਰ, ਤਲਵਾੜਾ ਪਿੰਡ ਅਤੇ ਬਾਰਨਹਾੜੇ ਖੇਤਰ ਦੀ ਸੀਵਰੇਜ ਲਾਈਨ ਦਾ ਜਾਇਜ਼ਾ ਲਿਆ। ਬੱਲੋਕੀ ਪੁਲ ਨੇੜੇ ਬਾੜੇਵਾਲ ਡਰੇਨ ਰਾਹੀਂ ਡੇਅਰੀਆਂ ਦਾ ਗੰਧਲਾ ਪਾਣੀ ਬੁੱਢੇ ਦਰਿਆ ਵਿੱਚ ਜਾਣ ਨੂੰ ਵੀ ਗੰਭੀਰਤਾ ਨਾਲ ਲਿਆ ਗਿਆ। ਇਸਦੇ ਨਾਲ ਹੀ ਸ਼ਿਵਪੁਰੀ ਪੁਲ ‘ਤੇ ਦਰਿਆ ਵਿੱਚੋਂ ਮਸ਼ੀਨਾਂ ਨਾਲ ਕੱਢੀ ਜਾ ਰਹੀ ਗਾਰ ਅਤੇ ਤਾਜਪੁਰ ਡੇਅਰੀ ਕੰਪਲੈਕਸ ਨੇੜੇ ਬਣੇ ਅਸਥਾਈ ਸੀਚੇਵਾਲ ਮਾਡਲ ਦੀ ਵੀ ਸਮੀਖਿਆ ਕੀਤੀ ਗਈ।

8
765 views

Comment