logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਕਾਂਗਰਸ ਮਹਿਲਾ ਸਸ਼ਕਤੀਕਰਨ ਦੀ ਸੱਚੀ ਸਮਰਥਕ ਨਹੀਂ:-ਕਰੁਨ ਕੌੜਾ

ਪਟਿਆਲਾ, ਅਪ੍ਰੈਲ:- 33% ਮਹਿਲਾ ਆਰਕਸ਼ਨ ਬਿਲ ਪਾਸ ਨਾ ਹੋਣ ‘ਤੇ ਦੇਸ਼ ਦੀ ਰਾਜਨੀਤੀ ਵਿੱਚ ਇਸ ਵਾਰ ਕਾਂਗਰਸ ਦੀ ਭੂਮਿਕਾ ‘ਤੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਦੇ ਰਵੱਈਏ ਕਾਰਨ ਹੀ ਇਹ ਅਹਿਮ ਬਿੱਲ ਪਾਸ ਨਹੀਂ ਹੋ ਸਕਿਆ, ਜਿਸ ਨਾਲ ਦੇਸ਼ ਦੀਆਂ ਔਰਤਾਂ ਨੂੰ ਆਪਣੇ ਹੱਕ ਤੋਂ ਵਾਂਝਾ ਰਹਿਣਾ ਪਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਨੇ ਦੇਸ਼ ਦੇ ਮਹੱਤਵਪੂਰਨ ਮਸਲਿਆਂ ‘ਚ ਰੁਕਾਵਟ ਪਾਈ ਹੋਵੇ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਅਨੁਸਾਰ, ਰਾਮ ਮੰਦਰ ਦੇ ਨਿਰਮਾਣ ਸਮੇਂ ਵੀ ਕਾਂਗਰਸ ਨੇ ਆਪਣਾ ਵਿਰੋਧ ਜਾਰੀ ਰੱਖਿਆ ਅਤੇ ਰਾਹ ਵਿੱਚ ਅੜਚਣਾਂ ਪੈਦਾ ਕੀਤੀਆਂ। ਇਸ ਮਾਮਲੇ ‘ਤੇ ਬੀਜੇਪੀ ਪਾਰਟੀ ਦੇ ਆਗੂ ਕਰੁਨ ਕੌੜਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਹਿਲਾ ਆਰਕਸ਼ਨ ਬਿੱਲ ਦੇ ਨਾ ਪਾਸ ਹੋਣ ਨਾਲ ਸਾਫ਼ ਹੋ ਗਿਆ ਹੈ ਕਿ ਕਾਂਗਰਸ ਮਹਿਲਾ ਸਸ਼ਕਤੀਕਰਨ ਦੀ ਸੱਚੀ ਸਮਰਥਕ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਮਹਿਲਾਵਾਂ ਦੇ ਹੱਕਾਂ ਅਤੇ ਉਨ੍ਹਾਂ ਦੀ ਭਾਗੀਦਾਰੀ ਵਧਾਉਣ ਲਈ ਵਚਨਬੱਧ ਰਹੀ ਹੈ ਅਤੇ ਆਗੇ ਵੀ ਇਸ ਲਈ ਲਗਾਤਾਰ ਕੰਮ ਕਰਦੀ ਰਹੇਗੀ। ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਦੇਸ਼ ਦੇ ਵਿਕਾਸ, ਮਹਿਲਾ ਸਸ਼ਕਤੀਕਰਨ ਅਤੇ ਧਾਰਮਿਕ ਅਸਥਾਵਾਂ ਦੀ ਇੱਜ਼ਤ ਨੂੰ ਪ੍ਰਾਥਮਿਕਤਾ ਦਿੱਤੀ ਹੈ। ਪਾਰਟੀ ਆਪਣੇ ਬਲਬੂਤੇ ‘ਤੇ ਮਜ਼ਬੂਤ ਸਰਕਾਰ ਬਣਾਉਣ ਅਤੇ ਸਫਲਤਾਪੂਰਵਕ ਚਲਾਉਣ ਦੀ ਯੋਗਤਾ ਰੱਖਦੀ ਹੈ।ਇਹ ਸਮਾਂ ਹੈ ਕਿ ਦੇਸ਼ ਦੀ ਜਨਤਾ ਅਜਿਹੀਆਂ ਰਾਜਨੀਤਿਕ ਤਾਕਤਾਂ ਨੂੰ ਪਛਾਣੇ ਜੋ ਵਿਕਾਸ ਦੇ ਰਾਹ ਵਿੱਚ ਰੁਕਾਵਟ ਬਣਦੀਆਂ ਹਨ ਅਤੇ ਉਹਨਾਂ ਨੂੰ ਸਪੱਸ਼ਟ ਜਵਾਬ ਦੇਵੇ।

0
164 views

Comment