ਅੱਜ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਐਸੋਸੀਏਸ਼ਨ ਵੱਲੋਂ 145ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ: ਸੁਰਿੰਦਰ ਸਿੰਘ ਕੈਰੋ
ਐਂਟੀ ਕ੍ਰਾਈਮ ਐਂਟੀ ਕਰਪਸ਼ਨ ਵੱਲੋਂ ਅੱਜ 145ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਜੀ ਨੇ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹਿੰਮ ਕਰਾਉਂਦੇ ਹਨ ਅੱਜ 52 ਪਰਿਵਾਰਾਂ ਨੂੰ ਰਾਸ਼ਨ ਮੁਹਿੰਮ ਕਰਵਾਇਆ ਅਤੇ ਕਿਹਾ ਕਿ ਇਹ ਸੰਸਥਾ ਹਰ ਮਹੀਨੇ ਰਾਸ਼ਨ ਮਹੀਨ ਕਰਵਾਉਂਦੀ ਹੈ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੀ ਹੈ ਗਰੀਬ ਪਰਿਵਾਰਾਂ ਦੀ ਧੀਆਂ ਦੇ ਵਿਆਹ ਵੀ ਕਰਦੀ ਹੈ ਅਤੇ ਸੰਸਕਾਰ ਜਿੱਥੇ ਲੋੜ ਪਵੇ ਜਿੱਥੇ ਕੋਈ ਕਿਸੇ ਦਾ ਨਹੀਂ ਉਥੇ ਸੰਸਕਾਰ ਵੀ ਕਰਦੀ ਹੈ ਕੈਰੋ ਜੀ ਨੇ ਇਹ ਵੀ ਕਿਹਾ ਹੈ ਕਿ ਇਹ ਕੰਮ ਸਰਕਾਰਾਂ ਦੇ ਹਨ ਜੋ ਅੱਜ ਸਾਡੀ ਸੰਸਥਾ ਅੱਜ ਤੋਂ ਪੰਜ ਸਾਲ ਜੋ ਪਹਿਲਾ ਬਣੀ ਸੀ ਅੱਜ ਉਹ ਸੰਸਥਾ ਨੂੰ 145 ਮਹੀਨੇ ਹੋ ਗਏ ਹਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਅਤੇ ਗਰੀਬ ਪਰਿਵਾਰਾਂ ਦੀ ਧੀਆਂ ਦੇ ਵਿਆਹ ਕਰਦੇ ਹੋ ਗਏ ਹਨ ਅਤੇ ਕੈਰੋਂ ਜੀ ਨੇ ਇਹ ਵੀ ਕਿਹਾ ਸੀ ਇਹ ਸਰਕਾਰਾਂ ਦੇ ਕੰਮ ਹਨ ਸਾਡੀ ਜੋ ਸੰਸਥਾ ਕਰ ਰਹੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਸਰਕਾਰਾਂ ਨੂੰ ਵੈਰੀਫਿਕੇਸ਼ਨ ਕਰਕੇ ਜਿਨਾਂ ਨੂੰ ਕਣਕ ਦਿੰਦੇ ਹਨ ਉਹਨਾਂ ਨੂੰ ਕਣਕ ਦੇਣੀ ਚਾਹੀਦੀ ਹੈ ਜਿਨਾਂ ਦਾ ਰਾਸ਼ਨ ਮੁਹਿਮ ਹੋਣਾ ਚਾਹੀਦਾ ਉਹਨੂੰ ਕਰਾਉਣਾ ਚਾਹੀਦਾ ਹੈ। ਇਸ ਮੌਕੇ ਤੇ ਯਸ਼ਪਾਲ ਸਫਰੀ ਜੀ ਦਾ ਵੀ ਕਹਿਣਾ ਹੈ ਕਿ ਹਰ ਮਹੀਨੇ ਅਸੀਂ ਲੋੜਵੰਦਾਂ ਨੂੰ ਹਰ ਮਹੀਨੇ ਦਵਾਈਆਂ ਦਾ ਵੀ ਮੁਹਿੰਮ ਕਰਾਉਂਦੇ ਹਨ ਕਿਸੇ ਦਾ ਇਲਾਜ ਹੋਵੇ ਉਹਦੇ ਵਿੱਚ ਵੀ ਐਂਟੀ ਕ੍ਰਾਈਮ ਪੂਰੀ ਸੰਸਥਾ ਆਪਣੇ ਵੱਲੋਂ ਯੋਗਦਾਨ ਪਾ ਕੇ ਇਲਾਜ ਕਰਵਾਇਆ ਜਾਂਦਾ ਅਤੇ ਕੈਰੋ ਜੀ ਨੇ ਕਿਹਾ ਹੈ ਕਿ ਜਦ ਤੱਕ ਆਪਣੀ ਸਰੀਰ ਵਿੱਚ ਸਾਹ ਹਨ ਤਦ ਤੱਕ ਮੈਂ ਇਹ ਸੇਵਾ ਦੇ ਵਿੱਚ ਯੋਗਦਾਨ ਪਾਂਦਾ ਰਹਾਂਗਾ ਅਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦਾ ਰਹਾਂਗਾ। ਇਸ ਮੌਕੇ ਤੇ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਐਸੋਸੀਏਸ਼ਨ ਦੀ ਟੀਮ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਸ ਮੌਕੇ ਤੇ ਜਸਪਾਲ ਸਫਰੀ ਜੀ ਦਲਜੀਤ ਸਿੰਘ ਜੀ ਕੁਲਵੰਤ ਰਾਏ ਜੀ ਬਲਵਿੰਦਰ ਸਿੰਘ ਜੀ ਰਾਜ ਰਾਣੀ ਜੀ ਸੁਖਵਿੰਦਰ ਸਿੰਘ ਸੋਨੂ ਜੀ ਪੱਪੂ ਜੀ ਰਣਜੀਤ ਸਿੰਘ ਜੀ ਸੁਨੀਲ ਕੁਮਾਰ ਬਲਵਿੰਦਰ ਸਿੰਘ ਰਾਧਿਕਾ ਸ਼ਰਮਾ ਡਾਕਟਰ ਪਰਵੀਨ ਕੁਮਾਰ ਰਣਜੀਤ ਸਿੰਘ ਕੁਲਬੀਰ ਸਿੰਘ ਚੰਦਰ ਕਾਨਤਾ ਮਨੀ ਮੋਨੂ ਲਖਵਿੰਦਰ ਸਿੰਘ ਡਾਕਟਰ ਕੁਲਵੰਤ ਰਾਏ ਆਦੀ ਮੈਂਬਰ ਸਾਰੇ ਐਂਟੀ ਕ੍ਰਾਈਮ ਦੇ ਸ਼ਾਮਿਲ ਸਨ। ਸਾਰਿਆਂ ਦਾ ਧੰਨਵਾਦ ਕਰਦਾ।