ਕੋਵਿਡ ਵਲੰਟੀਅਰ ਯੂਨੀਅਨ ਪੰਜਾਬ
ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਧੂਰੀ ਨੇ ਡੀ ਸੀ ਸੰਗਰੂਰ ਨੂੰ ਕਰੋਨਾ ਵਲੰਟੀਅਰਾ ਨੂੰ ਆਪਣੇ ਡਿਊਟੀ ਤੇ ਬਹਾਲੀ ਕਰਵਾਉਣ ਸਬੰਧੀ ਦਿੱਤਾ ਮੰਗ ਪੱਤਰ।
ਸੰਗਰੂਰ
(ਪੱਤਰਕਾਰ ਕਰਮਜੀਤ ਸਿੰਘ ਕਤਰ)
ਐਨ ਐਚ ਐਮ ਕੋਵਿਡ ਵਲੰਟੀਅਰ ਯੂਨੀਅਨ ਪੰਜਾਬ,,
ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਪਟਿਆਲਾ ਤੇ ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਧੂਰੀ ਦੀ ਅਗਵਾਈ ਹੇਠ ਸੰਗਰੂਰ ਵਿਖੇ
ਮਹੁੱਲਾ ਕਲੀਨਿਕ ਵਿੱਚ ਹੋ ਰਹੀ ਭਰਤੀਆਂ ਚ ਤਰਜੀਹ ਨਾ ਮਿਲਣ ‘ਤੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ।
ਸੰਗਰੂਰ, 18/04/2026: ਕਰੋਨਾ ਮਹਾਮਾਰੀ ਦੌਰਾਨ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਿਹਤ ਵਿਭਾਗ ਵਿੱਚ ਸੇਵਾ ਨਿਭਾਉਣ ਵਾਲੇ ਕਰੋਨਾ ਵਲੰਟੀਅਰਾਂ ਨੇ ਅੱਜ ਪੰਜਾਬ ਸਰਕਾਰ ਵੱਲੋਂ ਮਹੱਲਾ ਕਲੀਨਿਕਾਂ ਨਸ਼ਾ ਛੁਡਾਊ ਕੇਂਦਰਾਂ, ਹਸਪਤਾਲ ਵਿਚ ਹੋ ਰਹੀਆਂ ਭਰਤੀਆਂ ਵਿੱਚ ਉਨ੍ਹਾਂ ਨੂੰ ਤਰਜੀਹ ਨਾ ਦੇਣ ‘ਤੇ ਗੰਭੀਰ ਰੋਸ ਪ੍ਰਗਟਾਇਆ। ਇਸ ਸੰਬੰਧ ਚ ਵਲੰਟੀਅਰਾਂ ਦੇ ਇਕ ਵਫ਼ਦ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਖੀ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਸਾਹਿਬ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਗਿਆ। ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਧੂਰੀ ਕਹਿਣਾ ਹੈ ਕਿ ਜਦੋਂ ਦੇਸ਼ ਅਤੇ ਸੂਬਾ ਕਰੋਨਾ ਸੰਕਟ ਨਾਲ ਜੂਝ ਰਹੇ ਸਨ, ਉਸ ਸਮੇਂ ਉਨ੍ਹਾਂ ਨੇ ਵਾਰਡ ਅਟੈਂਡੈਂਟ, ਸਟਾਫ ਨਰਸ, ਫਾਰਮਾਸਿਸਟ ਅਤੇ ਲੈਬ ਟੈਕਨੀਸ਼ੀਅਨ ਵਜੋਂ ਦਿਨ-ਰਾਤ ਡਿਊਟੀ ਨਿਭਾਈ। ਉਨ੍ਹਾਂ ਨੇ ਕਿਹਾ ਕਿ ਮੈਦਾਨੀ ਤਜਰਬੇ ਦੇ ਬਾਵਜੂਦ ਹੁਣ ਮਹੱਲਾ ਕਲੀਨਿਕਾਂ , ਨਸ਼ਾ ਛੁਡਾਊ ਕੇਂਦਰਾਂ, ਹਸਪਤਾਲਾਂ ਦੀਆਂ ਭਰਤੀਆਂ ਵਿੱਚ ਉਨ੍ਹਾਂ ਨੂੰ ਲਗਾਤਾਰ ਲਾਰੇ ਲਾ ਕੇ ਨਜ਼ਰਅੰਦਾਜ਼ ਕਰ ਰਹੀ ਮਾਨ ਸਰਕਾਰ ਜੋ ਕਿ ਉਨ੍ਹਾਂ ਨਾਲ ਸਿੱਧਾ ਧੋਖਾ ਕੀਤਾ ਜਾ ਰਿਹਾ ਹੈ ।
ਵਲੰਟੀਅਰਾਂ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਤਜਰਬੇਕਾਰ ਵਰਕਰਾਂ ਨੂੰ ਅਣਦੇਖਿਆ ਕਰਕੇ ਨਵੇਂ ਉਮੀਦਵਾਰਾਂ ਨੂੰ ਤਰਜੀਹ ਦੇਣਾ ਨਾ ਸਿਰਫ਼ ਗਲਤ ਹੈ, ਸਗੋਂ ਇਹ ਪ੍ਰਸ਼ਾਸਕੀ ਅਤੇ ਸਮਾਜਿਕ ਪੱਖੋਂ ਵੀ ਗਲਤ ਸੰਦੇਸ਼ ਦੇ ਰਿਹਾ ਹੈ।
ਵਲੰਟੀਅਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਜਲਦ ਕੋਈ ਸਕਾਰਾਤਮਕ ਫੈਸਲਾ ਨਾ ਕੀਤਾ ਗਿਆ ਤਾਂ ਉਹ ਮਜਬੂਰ ਹੋ ਕੇ ਪੰਜਾਬ ਸਰਕਾਰ ਖਿਲਾਫ਼ ਆਓਣਾ ਵਾਲੇ ਕੁਝ ਦਿਨਾਂ ਤੱਕ ਮੁੱਖ ਹਲਕਾ ਧੂਰੀ,ਆਪ ਆਦਮੀ ਪਾਰਟੀ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਚ ਰਿਹਾਇਸ਼ ਦਾ ਘਿਰਾਓ ਕਰਨਗੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਸਿਰਫ਼ ਰੋਜ਼ਗਾਰ ਦਾ ਨਹੀਂ, ਸਗੋਂ ਉਹਨਾਂ ਯੋਧਿਆਂ ਦੇ ਸਨਮਾਨ ਅਤੇ ਹੱਕਾਂ ਦੀ ਲੜਾਈ ਹੈ ਜਿਨ੍ਹਾਂ ਨੇ ਸੰਕਟ ਦੇ ਸਮੇਂ ਲੋਕਾਂ ਦੀ ਜਾਨ ਬਚਾਉਣ ਲਈ ਆਪਣਾ ਅਹਿਮ ਯੋਗਦਾਨ ਦਿੱਤਾ।ਪਰ ਫੇਰ ਸੜਕਾਂ ਤੇ ਰੁਲਦੇ ਫਿਰਦੇ ਹਨ ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਧੂਰੀ ਵੱਲੋਂ ਕਿਹਾ ਗਿਆ ਕਿ ਡੰਡੇ ਖਾਂਣ ਨੂੰ ਬਾਂਦਰੀ ਖਾਣ ਪੀਣ ਨੂੰ ਰਿੱਛ ਦਾ ਮੁਹਾਬਰਾ ਢੁਕਦਾ ਹੈ.ਸਰਕਾਰ ਤੇ
ਇਸ ਮੌਕੇ ਸੂਬਾ ਸਕੱਤਰ ਚਮਕੌਰ ਸਿੰਘ, ਸੂਬਾ ਸਪੀਕਰ ਗੁਰਪਿਆਰ ਸਿੰਘ, ਸੂਬਾ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਸੁਨਾਮ, ਜ਼ਿਲ੍ਹਾ ਪ੍ਰਧਾਨ ਸੰਗਰੂਰ ਤਰਸੇਮ ਸਿੰਘ ਲਖਮੀਰਵਾਲਾ, ਅਮਰੀਕ ਸਿੰਘ ਛੰਨਾ, ਅਤੇ ਹੋਰ ਵਲੰਟੀਅਰ ਮੈਂਬਰ ਮੌਜੂਦ ਸਨ।